Breaking News
Home / ਪੰਜਾਬ / ਏ.ਐਸ.ਆਈ.ਮੇਜਰ ਸਿੰਘ ਅਫੀਮ ਤੇ ਅਸਲੇ ਸਮੇਤ ਕਾਬੂ

ਏ.ਐਸ.ਆਈ.ਮੇਜਰ ਸਿੰਘ ਅਫੀਮ ਤੇ ਅਸਲੇ ਸਮੇਤ ਕਾਬੂ

ਨਸ਼ੇ ਦੇ ਧੰਦੇ ਨਾਲ ਬਣਾਈ ਕਰੋੜਾਂ ਦੀ ਜਾਇਦਾਦ
ਲੁਧਿਆਣਾ : ਨਸ਼ਿਆਂ ਦੀ ਰੋਕਥਾਮ ਲਈ ਬਣੀ ਐਸਟੀਐਫ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਵੱਡੀ ਮਾਤਰਾ ਵਿੱਚ ਅਫੀਮ ਤੇ ਅਸਲੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸਹਾਇਕ ਸਬ ਇੰਸਪੈਕਟਰ ਮੇਜਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੇਜਰ ਸਿੰਘ ਨਾਲ ਹਰਜੀਤ ਕੌਰ ਨਾਂ ਦੀ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਉਸ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਐਸਟੀਐਫ ਟੀਮ ਨੇ ਲੁਧਿਆਣਾ ਵਿਚ ਗਿੱਲ ਨਹਿਰ ਨੇੜੇ ਨਾਕਾ ਲਗਾਇਆ ਹੋਇਆ ਸੀ, ਜਿਥੋਂ ਮੇਜਰ ਸਿੰਘ ਨੂੰ ਅਫੀਮ ਅਤੇ ਅਸਲੇ ਸਮੇਤ ਫੜਿਆ। ਪੁੱਛਗਿੱਛ ਵਿੱਚ ਮੇਜਰ ਸਿੰਘ ਨੇ ਦੱਸਿਆ ਕਿ ਉਹ ਹਿਸਾਰ ਤੋਂ ਥੋਕ ਦੇ ਭਾਅ ਵਿੱਚ ਅਫੀਮ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ‘ਤੇ ਵੇਚਦੇ ਸਨ। ਉਹ ਪਿਛਲੇ 15 ਸਾਲ ਤੋਂ ਇਸੇ ਧੰਦੇ ਵਿੱਚ ਲੱਗਾ ਹੋਇਆ ਸੀ ਤੇ ਉਹ ਪਿਛਲੇ ਹਫ਼ਤੇ ਹੀ ਤਰੱਕੀ ਪਾ ਕੇ ਏਐਸਆਈ ਬਣਿਆ ਸੀ। ਇਸ ਧੰਦੇ ਵਿੱਚੋਂ ਚੋਖੀ ਕਮਾਈ ਕਰਕੇ ਉਸ ਨੇ ਕਰੋੜਾਂ ਦੀ ਜਾਇਦਾਦ ਵੀ ਬਣਾ ਲਈ ਹੈ। ਪੁਲਿਸ ਨੂੰ ਇਨ੍ਹਾਂ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …