ਚੰਡੀਗੜ੍ਹ : ਉਤਰ ਭਾਰਤ ਦੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਦੱਖਣੀ ਭਾਰਤ ਦੇ ਸ਼ਹਿਰਾਂ ਦੀ ਤੁਲਨਾ ਵਿਚ ਦੋ ਤੋਂ ਤਿੰਨ ਗੁਣਾ ਜ਼ਿਆਦਾ ਖਰਾਬ ਹੈ। ਹਵਾ ਪ੍ਰਦੂਸ਼ਣ ਦੀ ਖਰਾਬ ਹੁੰਦੀ ਸਥਿਤੀ ਦੇ ਕਾਰਨ ਭਾਰਤ ਵਿਚ ਛਾਤੀ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਭਾਰਤ ਵਿਚ ਮਾੜੀ ਹਵਾ ਪ੍ਰਦੂਸ਼ਣ ਦੀ ਸਥਿਤੀ ਦੇ ਕਾਰਨ 2015 ਵਿਚ 11 ਲੱਖ ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ ਵਿਚ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿਚੋਂ 10 ਭਾਰਤ ਵਿਚ ਹਨ। ਇਨ੍ਹਾਂ 10 ਵਿਚ ਲੁਧਿਆਣਾ, ਖੰਨਾ, ਗਵਾਲੀਆ, ਇਲਾਹਾਬਾਦ, ਪਟਨਾ, ਰਾਏਪੁਰ ਅਤੇ ਦਿੱਲੀ ਸ਼ਾਮਲ ਹੈ। ਸੀਆਈਆਈ ਨੇ ਨਵੀਂ ਦਿੱਲੀ ਵਿਚ 31 ਮਈ ਨੂੰ ਇਕ ਸਮਾਗਮ ਦਾ ਆਯੋਜਨ ਕੀਤਾ। ਇਸ ਦੌਰਾਨ ਸੀਆਈਆਈ ਦੀ ਰਿਪੋਰਟ ਮੁਤਾਬਕ ਦੱਸਿਆ ਗਿਆ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਸੂਖਮ ਕਣ ਹਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …