Breaking News
Home / ਭਾਰਤ / ਜੋਤਿਰਾ ਦਿੱਤਿਆ ਸਿੰਧੀਆ ਨੇ ਛੱਡੀ ਕਾਂਗਰਸ

ਜੋਤਿਰਾ ਦਿੱਤਿਆ ਸਿੰਧੀਆ ਨੇ ਛੱਡੀ ਕਾਂਗਰਸ

ਅੱਧੇ ਘੰਟੇ ਬਾਅਦ 19 ਵਿਧਾਇਕਾਂ ਨੇ ਵੀ ਦਿੱਤਾ ਅਸਤੀਫਾ
ਨਵੀਂ ਦਿੱਲੀ/ਬਿਊਰੋ ਲਿਊਜ਼
ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਕਮਲ ਨਾਥ ਸਰਕਾਰ ਦਾ ਸਿਆਸੀ ਗਣਿਤ ਕੁਝ ਵਿਗੜਦਾ ਜਾ ਰਿਹਾ ਹੈ। ਕਰੀਬ 22 ਘੰਟੇ ਦੀ ਹਾਂ-ਨਾਂਹ ਤੋਂ ਬਾਅਦ ਆਖਰਕਾਰ ਜੋਤਿਰਾ ਦਿੱਤਿਆ ਸਿੰਧੀਆ ਦਾ ਅਸਤੀਫਾ ਆ ਹੀ ਗਿਆ। ਸਿੰਧੀਆ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੀ ਚਿੱਠੀ ਵੀ ਟਵੀਟ ਕੀਤੀ ਹੈ। ਇਸ ਤੋਂ ਬਾਅਦ ਸਿੰਧੀਆ ਸਮਰਥਕ 19 ਵਿਧਾਇਕਾਂ ਨੇ ਵੀ ਆਪਣੇ ਅਸਤੀਫੇ ਵਿਧਾਨ ਸਭਾ ਨੂੰ ਭੇਜ ਦਿੱਤੇ। ਜਿਨ੍ਹਾਂ 19 ਵਿਧਾਇਕਾਂ ਨੇ ਅਸਤੀਫੇ ਦਿੱਤੇ ਹਨ, ਉਨ੍ਹਾਂ ਵਿਚ 6 ਕੈਬਨਿਟ ਮੰਤਰੀ ਵੀ ਹਨ। ਕਾਂਗਰਸ ਦੇ ਇਹ ਸਾਰੇ ਵਿਧਾਇਕ ਲੰਘੇ ਕੱਲ੍ਹ ਤੋਂ ਹੀ ਬੰਗਲੌਰ ਵਿਚ ਬੈਠੇ ਹੋਏ ਹਨ। ਇਸ ਦੇ ਚੱਲਦਿਆਂ ਹੁਣ ਮੱਧ ਪ੍ਰਦੇਸ਼ ਵਿਚ ਕਮਲ ਨਾਥ ਸਰਕਾਰ ਸੰਕਟ ਵਿਚ ਆ ਗਈ ਅਤੇ ਕਮਲ ਨਾਥ ਨੇ ਰਾਜਪਾਲ ਕੋਲ ਪਹੁੰਚ ਕਰਕੇ 6 ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਹੈ। ਜੇਕਰ ਇਹ ਸਾਰੇ ਅਸਤੀਫੇ ਮਨਜੂਰ ਹੋ ਜਾਂਦੇ ਹਨ ਤਾਂ ਕਮਲ ਨਾਥ ਸਰਕਾਰ ਡਿੱਗ ਜਾਵੇਗੀ। ਧਿਆਨ ਰਹੇ ਕਿ ਸਿੰਧੀਆ ਨੇ ਆਪਣਾ ਅਸਤੀਫਾ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਿਆ ਹੈ। ਇਸ ਤੋਂ ਪਹਿਲਾਂ ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਵੀ ਕੀਤੀ। ਇਸ ਸਬੰਧੀ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਿੰਧੀਆ ਦਾ ਅਸਤੀਫਾ ਪਾਰਟੀ ਲਈ ਵੱਡਾ ਝਟਕਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੇ ਸਿੰਧੀਆ ਨੂੰ ਕਿਸੇ ਵੱਡੇ ਅਹੁਦੇ ਦਾ ਲਾਲਚ ਦਿੱਤਾ ਹੋਵੇ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …