ਬਰੈਂਪਟਨ/ ਬਿਊਰੋ ਨਿਊਜ਼ ; ਪੀਲ ਰੀਜ਼ਨਲ ਪੁਲਿਸ ਨੇ ਬੀਤੇ ਸ਼ਨਿੱਚਰਵਾਰ ਨੂੰ ਗੋਲੀਬਾਰੀ ‘ਚ ਮਾਰੇ ਗਏ ਵਿਅਕਤੀ ਦੀ ਪਛਾਣ 26 ਸਾਲ ਦੇ ਨਾਸੀਰ ਅਬਦੁਲ ਕਾਦਰ ਵਜੋਂ ਕੀਤੀ ਗਈ ਹੈ। ਉਸ ਨੂੰ ਚਿੰਗਕੂਸੀ ਰੋਡ ‘ਤੇ ਲਿੰਡਰਵੁਡ ਡਰਾਈਵ ‘ਤੇ ਗੋਲੀ ਮਾਰੀ ਗਈ। ਬਰੈਂਪਟਨ ‘ਚ ਇਸ ਕਤਲ ਤੋਂ ਬਾਅਦ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਗੋਲੀ ਚੱਲਣ ਤੋਂ ਬਾਅਦ ਪੀਲ ਪੈਰਾਮੈਡੀਕਲ ਨੂੰ ਖੇਤਰ ‘ਚ ਭੇਜਿਆ ਗਿਆ ਸੀ, ਜਿਸ ਨੂੰ ਇਹ ਵਿਅਕਤੀ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ। ਉਸ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ। ਕੁਝ ਹੀ ਦੇਰ ‘ਚ ਉਸ ਦੀ ਮੌਤ ਹੋ ਗਈ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਨਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੇ ਆਤਿਸ਼ਬਾਜ਼ੀ ਕੀਤੀ ਹੈ। ਉਨਾਂ ਨੂੰ ਲੱਗਿਆ ਕਿ ਲੋਕ ਸ਼ਾਇਦ ਅਜੇ ਤੱਕ ਵਿਕਟੋਰੀਆ ਡੇਅ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ। ਪੁਲਿਸ ਨੇ ਅਜੇ ਮਾਮਲੇ ਦੀ ਜਾਂਚ ਨਾਲ ਸਬੰਧਤ ਵਧੇਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਸਿਰਫ਼ ਮ੍ਰਿਤਕ ਦੀ ਪਛਾਣ ਜਾਰੀ ਕੀਤੀ ਗਈ ਹੈ। ਕਾਂਸਟੇਬਲ ਬੈਨਕ੍ਰਾ ਟ ਰਾਈਟ ਦਾ ਕਹਿਣਾ ਹੈ ਕਿ ਇਕ ਕਾਲੇ ਰੰਗ ਦੇ ਵਿਅਕਤੀ ਨੂੰ ਮੌਕੇ ਤੋਂ ਤੇਜ਼ੀ ਨਾਲ ਕਾਰ ਵਿਚੋਂ ਨਿਕਲਦੇ ਹੋਏ ਵੇਖਿਆ ਗਿਆ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਘਰ-ਘਰ ਜਾ ਕੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਕਿ ਜੇਕਰ ਕਿਸੇ ਨੇ ਕੁਝ ਵੇਖਿਆ ਹੋਵੇ ਤਾਂ ਉਹ ਪੁਲਿਸ ਨੂੰ ਜਾਂਚ ਅੱਗੇ ਲੈ ਕੇ ਜਾਣ ‘ਚ ਮਦਦ ਕਰ ਸਕੇ। ਪੁਲਿਸ ਦਾ ਕਹਿਣਾ ਹੈ ਕਿ ਨਸੀਰ ਨੂੰ ਯੋਜਨਾ ਬਣਾ ਕੇ ਕਤਲ ਕੀਤਾ ਗਿਆ ਹੈ ਅਤੇ ਆਮ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।ਇਹ ਕਤਲ ਸਾਲ 2018 ‘ਚ ਪੀਲ ਖੇਤਰ ‘ਚ ਹੋਇਆ 11ਵਾਂ ਕਤਲ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਕੋਲ ਇਸ ਬਾਰੇ ਜਾਣਕਾਰੀ ਹੈ ਤਾਂ ਉਹ 905 453 2121 ‘ਤੇ ਸੰਪਰਕ ਕਰ ਸਕਦੇ ਹਨ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …