Breaking News
Home / ਭਾਰਤ / ਡਗ ਫੋਰਡ ਟੈਕਸ, ਹਾਈਡ੍ਰੋ ਬਿਲ ਅਤੇ ਗੈਸ ਦੀਆਂ ਕੀਮਤਾਂ ‘ਚ ਕਮੀ ਕਰਨਗੇ

ਡਗ ਫੋਰਡ ਟੈਕਸ, ਹਾਈਡ੍ਰੋ ਬਿਲ ਅਤੇ ਗੈਸ ਦੀਆਂ ਕੀਮਤਾਂ ‘ਚ ਕਮੀ ਕਰਨਗੇ

ਐਨ.ਡੀ.ਪੀ.ਤੁਹਾਡੇ ‘ਤੇ ਜ਼ਿਆਦਾ ਲਗਾਵੇਗੀ: ਫੋਰਡ
ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਪੀ.ਸੀ. ਪਾਰਟੀ ਸਰਕਾਰ ਬਣਨ ‘ਤੇ ਲੋਕਾਂ ‘ਤੇ ਟੈਕਸ ਦਾ ਬੋਝ ਘੱਟ ਕਰੇਗੀ, ਹਾਈਡ੍ਰੋ ਦਾ ਬਿਲ ਘੱਟ ਕਰੇਗੀ ਅਤੇ ਗੈਸ ਦੀਆਂ ਕੀਮਤਾਂ ਵੀ ਘਟਾਵੇਗੀ। ਓਨਟਾਰੀਓ ਪੀ.ਸੀ. ਨੇਤਾ ਡਗ ਫੋਰਡ ਨੇ ਓਨਟਾਰੀਓ ਪੀ.ਸੀ. ਪਲਾਨ ਦਾ ਐਲਾਨ ਕਰਦਿਆਂ ਇਹ ਗੱਲ ਆਖੀ ਹੈ।
ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਟੈਕਸ, ਵਧੇ ਹੋਏ ਬਿਲ ਅਤੇ ਮਹਿੰਗੀ ਗੈਸ ਐਨ.ਡੀ.ਪੀ. ਦਾ ਏਜੰਡਾ ਹੈ। ਫੋਰਡ ਨੇ ਕਿਹਾ ਕਿ ਬੀਤੇ 15 ਸਾਲਾਂ ਤੋਂ ਲਿਬਰਲ ਲਗਾਤਾਰ ਟੈਕਸ ਉਪਭੋਗਤਾਵਾਂ ਦੇ ਪੈਸੇ ਨਾਲ ਪਾਰਟੀ ਕਰ ਰਹੇ ਹਨ ਅਤੇ ਐਨ.ਡੀ.ਪੀ. ਵੀ ਇਸ ਪਾਰਟੀ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਇਕ ਐਨ.ਡੀ.ਪੀ. ਸਰਕਾਰ ਵੀ ਕੈਥਲੀਨ ਵਿਨ ਸਰਕਾਰ ਹੀ ਹੋਵੇਗੀ। ਕੋਈ ਬਦਲਾਓ ਨਹੀਂ ਹੋਵੇਗਾ। ਇਸ ‘ਚ ਅਮੀਰਾਂ ਦੇ ਆਪਣੇ ਹਿੱਤ ਹਨ ਪਰ ਮੈਂ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਚੱਲ ਰਹੀ ਪਾਰਟੀ ਨੂੰ ਖ਼ਤਮ ਕਰ ਦੇਵਾਂਗਾ।
ਫੋਰਡ ਨੇ ਕਿਹਾ ਕਿ ਓਨਟਾਰੀਓ ਪੀ.ਸੀ. ਸਰਕਾਰ ਗੈਸ ਦੀਆਂ ਕੀਮਤਾਂ ‘ਚ 10 ਸੈਂਟ ਪ੍ਰਤੀ ਲੀਟਰ ਦੀ ਕਮੀ ਕਰਕੇ ਔਸਤਨ 222 ਡਾਲਰ ਸਾਲਾਨਾ ਦੀ ਬੱਚਤ ਕਰਵਾਏਗੀ। ਹਾਈਡ੍ਰੋ ਬਿਲ ‘ਚ 12 ਫ਼ੀਸਦੀ ਦੀ ਕਮੀ ਨਾਲ ਸਾਲ ‘ਚ 173 ਡਾਲਰ ਪ੍ਰਤੀ ਸਾਲ ਬਚਣਗੇ। ਉਥੇ ਹੀ ਰਿਫੰਡੇਬਲ ઠਚਾਈਲਡ ਕੇਅਰ ਟੈਕਸ ਕ੍ਰੈਡਿਟ ਤੋਂ ਮਾਪਿਆਂ ਨੂੰ ਹਰ ਸਾਲ ਪ੍ਰਤੀ ਬੱਚਾ 6750 ਡਾਲਰ ਬਚਣਗੇ। ਮਿਡਲ ਕਲਾਸ ਟੈਕਸ ਕੱਟ ਤੋਂ ਵੀ ਹਰ ਸਾਲ ਇਸ ਵਰਗ ਦੇ ਪਰਿਵਾਰਾਂ ਨੂੰ 786 ਡਾਲਰ ਦੀ ਬੱਚਤ ਹੋਵੇਗੀ।
ਉਧਰ ਐਨ.ਡੀ.ਪੀ.ਸਰਕਾਰ ‘ਚ ਆਪ ਇਨ੍ਹਾਂ ਗਰਮੀਆਂ ‘ਚ ਗੈਸ 2 ਡਾਲਰ ਪ੍ਰਤੀ ਲੀਟਰ ਖ਼ਰੀਦਣਗੇ ਕਿਉਂਕਿ ਫਾਸਿਲ ਯੂਲ ਨੂੰ ਲੈ ਕੇ ਐਨ.ਡੀ.ਪੀ. ਦਾ ਆਪਣਾ ਏਜੰਡਹੈ। ਉਹ ਪਹਿਲਾਂ ਹੀ ਹਾਈਡ੍ਰੋ ਬਿਲ ਤੋਂ 600 ਮਿਲੀਅਨ ਡਾਲਰ ਜ਼ਿਆਦਾ ਵਸੂਲਣ ਦੀ ਤਿਆਰੀ ਕਰ ਚੁੱਕੇ ਹਨ। ਟੈਕਸਾਂ ‘ਚ 20 ਬਿਲੀਅਨ ਡਾਲਰ ਦੇ ਵਾਧੇ ਦੀ ਯੋਜਨਾ ਨਾਲ ਉਹ ਲੋਕਾਂ ਦੀ ਨੌਕਰੀ ਲੈਣ ਦੀ ਪੂਰੀ ਤਿਆਰੀ ਕਰ ਚੁੱਕੇ ਹਨ।ઠ

Check Also

ਪਤੰਜਲੀ ਨੇ ਸੁਪਰੀਮ ਕੋਰਟ ’ਚ ਫਿਰ ਮੰਗੀ ਮੁਆਫੀ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਹੁਣ 23 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ …