ਨਵੀਂ ਦਿੱਲੀ : ਭਾਰਤ ਸਰਕਾਰ ਨੇ ਕਰੋਨਾ ਵੈਕਸੀਨ ਨੂੰ ਲੈ ਕੇ ਕੁਝ ਬਦਲਾਅ ਕੀਤੇ ਹਨ। ਹੁਣ ਵਿਦੇਸ਼ ਜਾਣ ਵਾਲੇ ਵਿਅਕਤੀ 84 ਦਿਨਾਂ ਤੋਂ ਪਹਿਲਾਂ ਕਰੋਨਾ ਰੋਕੂ ਵੈਕਸੀਨ ਦੀ ਦੂਜੀ ਡੋਜ਼ ਲਗਵਾ ਸਕਦੇ ਹਨ। ਜਿਹੜੇ ਵਿਦਿਆਰਥੀਆਂ ਨੇ ਪੜ੍ਹਾਈ ਲਈ ਵਿਦੇਸ਼ ਜਾਣਾ ਹੈ, ਉਨ੍ਹਾਂ ਕੋਲ ਵੈਕਸੀਨ ਲਗਵਾਉਣ ਲਈ ਯੂਨੀਵਰਸਿਟੀ ਜਾਂ ਕਾਲਜ ਦਾ ਐਡਮਿਸ਼ਨ ਕਾਰਡ, ਪਾਸਪੋਰਟ, ਵੀਜ਼ਾ ਤੇ ਟਿਕਟ ਲਾਜ਼ਮੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਨੌਕਰੀ ਵਾਲਿਆਂ ਲਈ ਕੰਪਨੀ ਦਾ ਆਫਰ ਲੈਟਰ, ਪਾਸਪੋਰਟ, ਵੀਜ਼ਾ ਤੇ ਟਿਕਟ ਜ਼ਰੂਰੀ ਹੋਣੀ ਚਾਹੀਦੀ ਹੈ।

