ਪੰਜਾਬ ਸਰਕਾਰ ਨੇ ਓਟੀਐਸ ਸਕੀਮ ’ਤੇ ਲਗਾਈ ਰੋਕ September 6, 2023 ਪੰਜਾਬ ਸਰਕਾਰ ਨੇ ਓਟੀਐਸ ਸਕੀਮ ’ਤੇ ਲਗਾਈ ਰੋਕ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਦਿੱਤੀ ਰਾਹਤ ਸਰਕਾਰ ਨੇ ਵਾਪਸ ਲਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਵਿਰੋਧੀਆਂ ਵਲੋਂ ਯੂਟਰਨ ਲੈਣ ਦੇ ਜੋ ਆਰੋਪ ਲਗਾਏ ਜਾ ਰਹੇ ਹਨ, ਉਸ ਵਿਚ ਇਕ ਹੋਰ ਮਾਮਲਾ ਸ਼ਾਮਲ ਹੋ ਗਿਆ ਹੈ। ਇਸਦੇ ਤਹਿਤ ਲੋਕਲ ਬਾਡੀਜ਼ ਵਿਭਾਗ ਵਲੋਂ ਬਕਾਇਆ ਪ੍ਰਾਪਰਟੀ ਟੈਕਸ ’ਤੇ ਵਿਆਜ਼ ਅਤੇ ਪੈਨਲਟੀ ਦੀ ਮੁਆਫੀ ਦਾ ਜੋ ਫੈਸਲਾ ਕੀਤਾ ਗਿਆ ਸੀ, ਉਸ ਨੂੰ 24 ਘੰਟਿਆਂ ਵਿਚ ਹੀ ਵਾਪਸ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਹਾਊਸ ਪ੍ਰਾਪਰਟੀ ਟੈਕਸ ਨੂੰ ਲੈ ਕੇ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਨੂੰ ਲਾਂਚ ਕੀਤਾ ਸੀ। ਇਸ ਸਬੰਧੀ ਪਿ੍ਰੰਸੀਪਲ ਸਕੱਤਰ ਦੇ ਹਵਾਲੇ ਨਾਲ ਨੋਟੀਫਿਕੇਸ਼ਨ 4 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ, ਜਿਸਦੇ ਮੁਤਾਬਕ 2013 ਤੋਂ ਲੈ ਕੇ ਹੁਣ ਤੱਕ ਬਕਾਇਆ ਪ੍ਰਾਪਰਟੀ ਟੈਕਸ 31 ਦਸੰਬਰ ਤੱਕ ਜਮ੍ਹਾਂ ਕਰਵਾਉਣ ’ਤੇ 18 ਫੀਸਦੀ ਵਿਆਜ਼ ਅਤੇ 20 ਫੀਸਦੀ ਪੈਨਲਟੀ ਦੀ ਛੋਟ ਦਿੱਤੀ ਗਈ ਸੀ। ਪਰ ਇਸ ਫੈਸਲੇ ’ਤੇ ਲਾਗੂ ਹੋਣ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਸੂਚਨਾ ਪੰਜਾਬ ਸਰਕਾਰ ਵਲੋਂ ਸਾਰੀਆਂ ਨਗਰ ਨਿਗਮਾਂ ਨੂੰ ਭੇਜ ਦਿੱਤੀ ਗਈ ਹੈ, ਜਿਸ ਵਿਚ ਪਹਿਲਾਂ ਨੋਟੀਫਿਕੇਸ਼ਨ ਦੀ ਕਾਪੀ ਅਣਜਾਣੇ ਵਿਚ ਭੇਜਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 2023-09-06 Parvasi Chandigarh Share Facebook Twitter Google + Stumbleupon LinkedIn Pinterest