2.6 C
Toronto
Friday, November 7, 2025
spot_img
Homeਪੰਜਾਬਪੁਲਿਸ ਮੁਲਾਜ਼ਮਾਂ ਨੇ ਬਟਾਲਾ 'ਚ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਦੀ ਕੀਤੀ...

ਪੁਲਿਸ ਮੁਲਾਜ਼ਮਾਂ ਨੇ ਬਟਾਲਾ ‘ਚ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਦੀ ਕੀਤੀ ਹੱਤਿਆ

Image Courtesy :dnaindia

ਗੱਡੀ ਓਵਰਟੇਕ ਕਰਨ ਨੂੰ ਲੈ ਕੇ ਹੋਇਆ ਸੀ ਝਗੜਾ
ਬਟਾਲਾ/ਬਿਊਰੋ ਨਿਊਜ਼
ਬਟਾਲਾ ਦੇ ਪਿੰਡ ਭਗਵਾਨਪੁਰ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਗੁੰਡਾਗਰਦੀ ਦੌਰਾਨ ਇਲਾਕੇ ਦੇ ਹੋਣਹਾਰ ਨੌਜਵਾਨ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਗੁਰਮੇਜ਼ ਸਿੰਘ ਪੱਪੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਵਾਲੇ ਪੰਜਾਬ ਪੁਲਿਸ ਦੇ ਦੋ ਏ. ਐੱਸ. ਆਈ., ਤਿੰਨ ਹੈਡਕਾਂਸਟੇਬਲਾਂ ਅਤੇ ਇੱਕ ਹੋਰ ਵਿਅਕਤੀ ਨੂੰ ਪੁਲਿਸ ਨੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। ਬਟਾਲਾ ਦੇ ਐੱਸਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਮੁਲਾਜ਼ਮ ਇਕ ਵਿਆਹ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇਨ੍ਹਾਂ ਦੀ ਗੁਰਮੇਜ ਦੀ ਭਰਜਾਈ ਅਮਰਪ੍ਰੀਤ ਕੌਰ ਨਾਲ ਤਕਰਾਰ ਹੋ ਗਈ। ਅਮਰਪ੍ਰੀਤ ਜੋ ਕਿ ਐਕਸਾਈਜ਼ ਇੰਸਪੈਕਟਰ ਹੈ, ਨੇ ਗੱਲ ਵਧਦੀ ਵੇਖ ਆਪਣੇ ਪਤੀ ਦੇ ਭਰਾ ਗੁਰਮੇਜ ਸਿੰਘ ਨੂੰ ਮੌਕੇ ‘ਤੇ ਸੱਦ ਲਿਆ। ਇਸ ਦੌਰਾਨ ਗੱਲ ਇੰਨੀ ਵਧ ਗਈ ਕਿ ਪੁਲਿਸ ਮੁਲਾਜ਼ਮਾਂ ਨੇ ਗੁਰਮੇਜ ਦੇ ਦੋ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ।

RELATED ARTICLES
POPULAR POSTS