ਚੰਡੀਗੜ੍ਹ ’ਚ ਲੱਗਣਗੇ 32 ਚਾਰਜਿੰਗ ਸਟੇਸ਼ਨ, ਕੰਪਨੀ ਜਲਦ ਸ਼ੁਰੂ ਕਰ ਦੇਵੇਗੀ ਕੰਮ December 5, 2023 ਚੰਡੀਗੜ੍ਹ ’ਚ ਲੱਗਣਗੇ 32 ਚਾਰਜਿੰਗ ਸਟੇਸ਼ਨ ਕੰਪਨੀ ਜਲਦ ਸ਼ੁਰੂ ਕਰ ਦੇਵੇਗੀ ਕੰਮ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਇਲੈਕਟਿ੍ਰਕ ਵਾਹਨਾਂ ਦੀ ਚਾਰਜਿੰਗ ਦਾ ਇਨਫਰਾਸਟਰੱਕਚਰ ਵਧਾਉਣ ਦੀ ਤਿਆਰੀ ਹੋ ਰਹੀ ਹੈ। ਇਲੈਕਟਿ੍ਰਕ ਵਹੀਕਲ ਪਾਲਿਸੀ ਦੇ ਤਹਿਤ ਚੰਡੀਗੜ੍ਹ ਦੀ ਪਾਰਕਿੰਗ ਦੇ ਇਲਾਕਿਆਂ ਵਿਚ 32 ਥਾਵਾਂ ’ਤੇ ਚਾਰਜਿੰਗ ਸਟੇਸ਼ਨ ਲਗਾਏ ਜਾਣੇ ਹਨ। ਇਸਦੇ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਨਗਰ ਨਿਗਮ ਨੇ ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ ਨੂੰ ਇਹ ਥਾਵਾਂ ਸੌਂਪ ਦਿੱਤੀਆਂ ਹਨ। ਕੰਪਨੀ ਜਲਦ ਹੀ ਇਸਦਾ ਕੰਮਕਾਜ ਸ਼ੁਰੂ ਕਰ ਦੇਵੇਗੀ। ਇਸ ਸਬੰਧੀ ਟੈਂਡਰ ਪਹਿਲਾਂ ਹੀ ਹੋ ਗਿਆ ਹੈ, ਸਿਰਫ ਜਗ੍ਹਾ ਨਿਸ਼ਚਿਤ ਨਾ ਹੋਣ ਦੇ ਕਾਰਨ ਇਹ ਕੰਮ ਲਟਕ ਗਿਆ ਸੀ। ਇਸ ਸਬੰਧੀ ਥਾਵਾਂ ਨਿਸ਼ਚਿਤ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਲੈਵਲ ਮੀਟਿੰਗ ਬੁਲਾਈ ਸੀ। ਜਿਸ ਵਿਚ ਇਲਾਕੇ ਦੇ ਕਾਊਂਸਲਰ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ, ਨਗਰ ਨਿਗਮ ਦੇ ਅਧਿਕਾਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏ ਸਨ। ਇਨ੍ਹਾਂ ਸਾਰਿਆਂ ਦੀ ਸਹਿਮਤੀ ਤੋਂ ਬਾਅਦ ਹੀ ਇਹ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਹ ਚਾਰਜਿੰਗ ਸਟੇਸ਼ਨ ਚੰਡੀਗੜ੍ਹ ਦੇ ਸੈਕਟਰ 17 ਦੀ ਮਲਟੀ ਲੈਵਲ ਪਾਰਕਿੰਗ, ਅਲਾਂਤੇ ਮਾਲ ਦੇ ਬਾਹਰ ਦੀ ਪਾਰਕਿੰਗ ਅਤੇ ਮਨੀਮਾਜਰਾ ਕਾਰ ਬਜ਼ਾਰ ਦੀ ਪਾਰਕਿੰਗ ਵਾਲੇ ਇਲਾਕੇ ਵਿਚ ਚਾਰਜਿੰਗ ਸਟੇਸ਼ਨ ਵਿਚ 12-12 ਚਾਰਜਿੰਗ ਪੁਆਇੰਟ ਲਗਾਏ ਜਾਣਗੇ। ਇਸੇ ਤਰ੍ਹਾਂ ਸੈਕਟਰ 34 ਦੇ ਪਾਸਪੋਰਟ ਦਫਤਰ, ਸੈਕਟਰ 34 ਦੀ ਹੀ ਪਿਕਾਡਲੀ ਪਾਰਕਿੰਗ, ਸੈਕਟਰ 22 ਦੀ ਪਾਰਕਿੰਗ ਅਤੇ ਰੌਕ ਗਾਰਡਨ ਵਾਲੀ ਪਾਰਕਿੰਗ ਵਿਚ 6-6 ਪੁਆਇੰਟ ਲਗਾਏ ਜਾਣਗੇ। ਇਸ ਤੋਂ ਇਲਾਵਾ ਸੈਕਟਰ 22ਬੀ ਦੀ ਪਾਰਕਿੰਗ ਵਿਚ ਤਿੰਨ ਅਤੇ ਸੈਕਟਰ 51ਏ ਪੈਟਰੋਲ ਪੰਪ ਦੀ ਪਾਰਕਿੰਗ ਵਿਚ ਦੋ ਚਾਰਜਿੰਗ ਪੁਆਇੰਟ ਬਣਾਏ ਜਾਣੇ ਹਨ। 2023-12-05 Parvasi Chandigarh Share Facebook Twitter Google + Stumbleupon LinkedIn Pinterest