-3.9 C
Toronto
Saturday, January 3, 2026
spot_img
Homeਪੰਜਾਬਪਟਿਆਲਾ ਨਗਰ ਕੌਂਸਲ ਦੇ ਤਿੰਨ ਬੂਥਾਂ ’ਤੇ ਭਲਕੇ ਦੁਬਾਰਾ ਹੋਵੇਗੀ ਵੋਟਿੰਗ

ਪਟਿਆਲਾ ਨਗਰ ਕੌਂਸਲ ਦੇ ਤਿੰਨ ਬੂਥਾਂ ’ਤੇ ਭਲਕੇ ਦੁਬਾਰਾ ਹੋਵੇਗੀ ਵੋਟਿੰਗ

ਪੰਜਾਬ ਵਿਚ ਪਈਆਂ ਵੋਟਾਂ ਦੇ ਨਤੀਜੇ 17 ਫਰਵਰੀ ਨੂੰ ਆਉਣਗੇ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਨਗਰ ਕੌਂਸਲ ਲਈ ਵੋਟਾਂ ਪਈਆਂ ਸਨ। ਅੱਜ ਸੂਬੇ ਦੇ ਚੋਣ ਕਮਿਸ਼ਨ ਨੇ ਪਟਿਆਲਾ ਵਿਚ ਪੈਂਦੇ ਪਾਤੜਾਂ ਅਤੇ ਸਮਾਣਾ ਦੇ ਤਿੰਨ ਬੂਥਾਂ ’ਤੇ ਦੁਬਾਰਾ ਵੋਟਿੰਗ ਕਰਾਉਣ ਦਾ ਵੱਡਾ ਫੈਸਲਾ ਲਿਆ ਹੈ, ਜਿੱਥੇ ਭਲਕੇ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਧਿਆਨ ਰਹੇ ਕਿ ਪੰਜਾਬ ਵਿਚ ਨਗਰ ਕੌਂਸਲ ਲਈ ਪਈਆਂ ਵੋਟਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਜਿਨ੍ਹਾਂ ਤਿੰਨ ਬੂਥਾਂ ’ਤੇ ਦੁਬਾਰਾ ਵੋਟਿੰਗਾਂ ਹੋਣੀ ਹੈ, ਉਥੇ ਵੋਟਿੰਗ ਮਸ਼ੀਨਾਂ ਵਿਚ ਖਰਾਬੀ ਦੀ ਸ਼ਿਕਾਇਤ ਸੀ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਬੂਥਾਂ ’ਤੇ ਪਈਆਂ ਵੋਟਾਂ ਨੂੰ ਰੱਦ ਕਰਨ ਲਈ ਕੀਤੀ ਤੁਰੰਤ ਕਾਰਵਾਈ ਦੇ ਨਾਲ ਹੀ ਨਵੇਂ ਸਿਰੇ ਤੋਂ ਵੋਟਿੰਗ ਲਈ ਨਿਰਦੇਸ਼ ਦਿੱਤਾ ਗਿਆ ਹੈ। ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।

RELATED ARTICLES
POPULAR POSTS