ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਚ ਪਿਛਲੇ ਦਿਨੀਂ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਫ਼ੌਜ ਮੁਖੀ ਬਿਪਿਨ ਰਾਵਤ ਦਾ ਨਾਂ ਲੈਣ ‘ਤੇ ਇਕ ਸੇਵਾ ਮੁਕਤ ਕਰਨਲ ਰਣ ਸਿੰਘ ਡੂਡੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚਐੱਸ ਫੂਲਕਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਵਿਚ ਐਚ ਐਸ ਫੂਲਕਾ ਨੂੰ ਬਿਆਨ ਲਈ ਮਾਫ਼ੀ ਮੰਗਣ ਤੇ ਹਰਜਾਨੇ ਦੇ ਤੌਰ ‘ਤੇ 10 ਕਰੋੜ ਰੁਪਏ ਆਰਮੀ ਵੈਲਫੇਅਰ ਫੰਡ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।ਪਿਛਲੇ ਮਹੀਨੇ ਅਦਲੀਵਾਲ ਪਿੰਡ ਵਿਚ ਸਤਿਸੰਗ ਦੌਰਾਨ ਨਿਰੰਕਾਰੀ ਭਵਨ ਵਿਚ ਗ੍ਰਨੇਡ ਨਾਲ ਹਮਲਾ ਹੋਇਆ ਸੀ। ਇਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ ਤੇ 10 ਹੋਰ ਜ਼ਖ਼ਮੀ ਹੋਏ ਸਨ। ਇਸ ਮਾਮਲੇ ਵਿਚ ਫੂਲਕਾ ਦਾ ਬਿਆਨ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਫ਼ੌਜ ਮੁਖੀ ਦਾ ਨਾਂ ਲਿਆ ਸੀ।ਇਸ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਕਰਨਲ ਡੂਡੀ ਨੇ ਉਨ੍ਹਾਂ ਨੂੰ ਇਹ ਨੋਟਿਸ ਭੇਜਿਆ ਹੈ।

