21.4 C
Toronto
Tuesday, September 15, 2026
spot_img
Homeਪੰਜਾਬਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਸਾਹਮਣੇ ਪੇਸ਼

ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਸਾਹਮਣੇ ਪੇਸ਼

ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਸਾਹਮਣੇ ਪੇਸ਼ਛੇ ਘੰਟੇ ਦੇ ਕਰੀਬ ਕੀਤੀ ਗਈ ਪੁੱਛਗਿੱਛ
ਲੁਧਿਆਣਾ/ਬਿਊਰੋ ਨਿਊਜ਼ : ਰਿਟਾਇਰਡ ਆਈਏਐੱਸ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸੋਮਵਾਰ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਦਫ਼ਤਰ ‘ਚ ਲੁਧਿਆਣਾ ਵਿਚ ਅਧਿਕਾਰੀਆਂ ਨੇ ਕਰੀਬ ਸਾਢੇ 6 ਘੰਟੇ ਤੱਕ ਸਾਬਕਾ ਵਿਧਾਇਕ ਤੋਂ ਪੁੱਛ ਪੜਤਾਲ ਕੀਤੀ। ਇਸ ਦੌਰਾਨ ਕੁਲਦੀਪ ਸਿੰਘ ਵੈਦ ਤੋਂ ਅਧਿਕਾਰੀਆਂ ਨੇ ਕਈ ਸਵਾਲ ਪੁੱਛੇ। ਵਿਜੀਲੈਂਸ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਤੋਂ ਕਾਗਜ਼ਾਤ ਮੰਗੇ ਸਨ ਤੇ ਇਹ ਕਾਗਜ਼ ਲੈ ਕੇ ਉਹ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੇ ਬਾਵਜੂਦ ਵਿਜੀਲੈਂਸ ਅਧਿਕਾਰੀਆਂ ਦੀ ਸੰਤੁਸ਼ਟੀ ਨਾ ਹੋਈ ਜਿਸ ਕਾਰਨ ਉਨ੍ਹਾਂ ਮੁੜ ਸਾਬਕਾ ਵਿਧਾਇਕ ਤੋਂ ਸਾਰੀ ਜਾਇਦਾਦ ਦੇ ਵੇਰਵੇ ਦੇ ਨਾਲ ਨਾਲ ਬੈਂਕ ਡਿਟੇਲ ਵੀ ਮੰਗਵਾਈ ਹੈ। ਹੁਣ ਵਿਜੀਲੈਂਸ ਦੀ ਟੀਮ ਸਾਬਕਾ ਵਿਧਾਇਕ ਨੂੰ ਅਗਲੇ ਹਫ਼ਤੇ ਮੁੜ ਸੱਦ ਸਕਦੀ ਹੈ। ਐੱਸਐੱਸਪੀ ਵਿਜੀਲੈਂਸ ਰਾਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਤੋਂ ਪ੍ਰਾਪਰਟੀ ਸਬੰਧੀ ਜਾਣਕਾਰੀ ਲਈ ਗਈ ਹੈ ਤੇ ਉਨ੍ਹਾਂ ਤੋਂ ਕੁਝ ਕਾਗਜ਼ਾਤ ਵੀ ਮੰਗਵਾਏ ਗਏ ਹਨ।

RELATED ARTICLES
POPULAR POSTS