23.3 C
Toronto
Saturday, August 1, 2026
spot_img
Homeਭਾਰਤਕਿਸਾਨਾਂ ਨੇ ਜੀਂਦ ਵਿਚ ਦੁਸ਼ਿਅੰਤ ਚੌਟਾਲਾ ਦਾ ਕੀਤਾ ਡਟਵਾਂ ਵਿਰੋਧ

ਕਿਸਾਨਾਂ ਨੇ ਜੀਂਦ ਵਿਚ ਦੁਸ਼ਿਅੰਤ ਚੌਟਾਲਾ ਦਾ ਕੀਤਾ ਡਟਵਾਂ ਵਿਰੋਧ

ਕਾਲੇ ਝੰਡੇ ਵੀ ਦਿਖਾਏ
ਜੀਂਦ/ਬਿਊਰੋ ਨਿਊਜ਼
ਹਰਿਆਣਾ ਦੇ ਡਿਪਟੀ ਸੀਐਮ ਅਤੇ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਿਅੰਤ ਚੌਟਾਲਾ ਨੂੰ ਜੀਂਦ ਵਿਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਕਿਸਾਨਾਂ ਨੇ ਜੀਂਦ ਸ਼ਹਿਰ ਵਿਚ ਸਥਿਤ ਜੇ.ਜੇ.ਪੀ. ਦਫਤਰ ਨੂੰ ਘੇਰ ਲਿਆ ਅਤੇ ਪੁਲਿਸ ਨਾਲ ਕਿਸਾਨਾਂ ਦੀ ਨੋਕ ਝੋਕ ਵੀ ਹੋਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ। ਧਿਆਨ ਰਹੇ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਹਰਿਆਣਾ ਵਿਚ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਹਨ। ਜੀਂਦ ਵਿਚ ਅਰਬਨ ਸਟੇਟ ਸਥਿਤ ਜੇਜੇਪੀ ਦਫਤਰ ਦੇ ਬਾਹਰ ਦੁਸ਼ਿਅੰਤ ਦਾ ਵਿਰੋਧ ਕਰਨ ਲਈ ਕਿਸਾਨ ਇਕੱਠੇ ਹੋ ਗਏ ਸਨ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਦੁਸ਼ਿਅੰਤ ਸਾਬਕਾ ਵਿਧਾਇਕ ਭਾਗ ਸਿੰਘ ਦੇ ਘਰ ਪਹੁੰਚ ਗਏ। ਕਿਸਾਨਾਂ ਨੇ ਦੁਸ਼ਿਅੰਤ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮਾਹੌਲ ਵੀ ਪੂਰੀ ਤਰ੍ਹਾਂ ਤਣਾਅ ਵਾਲਾ ਬਣਿਆ ਹੋਇਆ ਸੀ। ਇਸੇ ਦੌਰਾਨ ਕਿਸਾਨਾਂ ਨੇ ਦੁਸ਼ਿਅੰਤ ਚੌਟਾਲਾ ਦੇ ਕਾਫਲੇ ਨੂੰ ਕਾਲੇ ਝੰਡੇ ਵੀ ਦਿਖਾਏ।

 

RELATED ARTICLES
POPULAR POSTS