ਪਾਕਿਸਤਾਨ ਨੂੰ ਨਹੀਂ ਦਿਆਂਗੇ ਹੋਰ ਮੱਦਦ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਪਾਕਿਸਤਾਨ ਨੂੰ ਬੇਹੱਦਸਖ਼ਤਸੰਦੇਸ਼ਦਿੰਦਿਆਂ ਕਿਹਾ ਹੈ ਕਿ ਲੰਘੇ 15 ਸਾਲਾਂ ਤੋਂ ਪਾਕਿਸਤਾਨਦੀਮਦਦਕਰਨਾਬੇਵਕੂਫ਼ੀਭਰਿਆਫ਼ੈਸਲਾਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨਅਮਰੀਕਾ ਦੇ ਆਗੂਆਂ ਨੂੰ ਮੂਰਖਸਮਝਦਾ ਹੈ। ਉਹ ਅੱਤਵਾਦੀਆਂ ਨੂੰ ਪਨਾਹਦਿੰਦਾ ਹੈ। ਟਰੰਪ ਨੇ ਟਵਿਟਰ’ਤੇ ਕਿਹਾ ਕਿ 33 ਅਰਬਡਾਲਰਦੀਮਦਦਅਮਰੀਕਾਦੀਬੇਵਕੂਫ਼ੀ ਹੈ ਕਿਉਂਕਿ ਪਾਕਿਸਤਾਨ ਨੇ ਬਦਲੇ ਵਿਚਝੂਠਅਤੇ ਧੋਖਾ ਹੀ ਦਿੱਤਾ। ਹੁਣਹੋਰਨਹੀਂ। ਉਨ੍ਹਾਂ ਕਿਹਾ ਕਿ ਪਾਕਿਸਤਾਨਝੂਠਾਅਤੇ ਕਪਟੀ ਹੈ। ਇਸ ਦੇਸ਼ ਨੂੰ ਹੋਰਮਦਦਨਹੀਂ ਦਿੱਤੀ ਜਾਵੇਗੀ। ਪਾਕਿਸਤਾਨ’ਤੇ ਤਿੱਖਾਹਮਲਾਕਰਦਿਆਂ ਟਰੰਪ ਨੇ ਦੋਸ਼ਲਾਇਆ ਕਿ ਪਾਕਿਸਤਾਨ ਨੇ 33 ਅਰਬਡਾਲਰਦੀਸਹਾਇਤਾਬਦਲੇ ਅਮਰੀਕਾ ਨੂੰ ਝੂਠਅਤੇ ਧੋਖੇ ਤੋਂ ਬਿਨਾਂ ਕੁੱਝ ਵੀਨਹੀਂ ਦਿਤਾ। ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਸੁਰੱਖਿਅਤਪਨਾਹਗਾਹਦਿਤੀ। ਉਨ੍ਹਾਂ ਸਾਲ ਦੇ ਅਪਣੇ ਪਹਿਲੇ ਟਵੀਟਵਿਚ ਕਿਹਾ, ‘ਪਾਕਿਸਤਾਨ ਨੇ ਉਨ੍ਹਾਂ ਅੱਤਵਾਦੀਆਂ ਨੂੰ ਸੁਰੱਖਿਅਤਪਨਾਹਗਾਹ ਦਿੱਤੀ ਜਿਨ੍ਹਾਂ ਵਿਰੁੱਧ ਅਸੀਂ ਬਹੁਤਘੱਟਮਦਦਨਾਲਅਫ਼ਗ਼ਾਨਿਸਤਾਨਵਿਚਕਾਰਵਾਈਕਰਦੇ ਹਾਂ।’
ਇਹ ਅਮਰੀਕੀਰਾਸ਼ਟਰਪਤੀਟਰੰਪਵਲੋਂ ਕੀਤਾ ਗਿਆ ਸੱਭ ਤੋਂ ਵੱਡਾਹਮਲਾ ਹੈ। ਟਰੰਪਦੀਟਿਪਣੀਨਿਊਯਾਰਕਟਾਈਮਜ਼ ਦੀ ਉਸ ਖ਼ਬਰਮਗਰੋਂ ਆਈ ਹੈ ਕਿ ਅਮਰੀਕਾਪਾਕਿਸਤਾਨ ਨੂੰ ਦਿੱਤੀ ਜਾਣਵਾਲੀਸਹਾਇਤਾਰਾਸ਼ੀਰੋਕਣਬਾਰੇ ਵਿਚਾਰਕਰਰਿਹਾ ਹੈ। ઠਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਅਮਰੀਕਾਛੇਤੀ ਹੀ ਪਾਕਿਸਤਾਨ ਨੂੰ ਵੱਡਾਝਟਕਾ ਦੇ ਸਕਦਾ ਹੈ। ਦਰਅਸਲਅਮਰੀਕੀਸਰਕਾਰਪਾਕਿਸਤਾਨ ਨੂੰ ਦਿੱਤੀ ਜਾਣਵਾਲੀ 25 ਕਰੋੜ 50 ਲੱਖਡਾਲਰਦੀਸਹਾਇਤਾਰਾਸ਼ੀਰੋਕਣਬਾਰੇ ਵਿਚਾਰਕਰਰਹੀ ਹੈ। ਇਸ ਤੋਂ ਸਾਫ਼ ਹੈ ਕਿ ਟਰੰਪਪ੍ਰਸ਼ਾਸਨ ਅੱਤਵਾਦੀ ਜਥੇਬੰਦੀਆਂ ਵਿਰੁੱਧ ਪਾਕਿਸਤਾਨਦੁਆਰਾਕਾਰਵਾਈਨਾਕਰਨ ਤੋਂ ਖ਼ਫ਼ਾ ਹੈ। ઠਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਅਮਰੀਕਾਅਤੇ ਪਾਕਿਸਤਾਨ ਦੇ ਸਬੰਧਤਦ ਤੋਂ ਤਣਾਅਪੂਰਨਬਣੇ ਹੋਏ ਹਨਜਦਰਾਸ਼ਟਰਪਤੀ ਨੇ ਐਲਾਨਕੀਤਾ ਸੀ ਕਿ ਪਾਕਿਸਤਾਨ’ਅਰਾਜਕਤਾ, ਹਿੰਸਾ ਅਤੇ ਅੱਤਵਾਦ’ ਫੈਲਾਉਣਵਾਲੇ ਲੋਕਾਂ ਨੂੰ ਪਨਾਹਦਿੰਦਾ ਹੈ।
ਭੜਕਿਆਪਾਕਿ, ਬੋਲਿਆ-ਜਲਦੀਦਿਆਂਗੇ ਜਵਾਬ, ਦੁਨੀਆ ਨੂੰ ਪਤਾ ਲੱਗੇਗਾ ਸੱਚ
ਅੱਤਵਾਦੀਆਂ ਨੂੰ ਸਰਪ੍ਰਸਤੀਦੇਣਦੀਨੀਤੀ’ਤੇ ਅਮਰੀਕੀਰਾਸ਼ਟਰਪਤੀਟਰੰਪ ਤੋਂ ਤਿੱਖੀ ਝਾੜਪੈਣ’ਤੇ ਭੜਕੇ ਪਾਕਿਸਤਾਨ ਨੇ ਪ੍ਰਤੀਕਿਰਿਆਪ੍ਰਗਟਕੀਤੀਹੈ।ਟਰੰਪ ਦੇ ਜਵਾਬਵਿਚਪਾਕਿਸਤਾਨ ਦੇ ਵਿਦੇਸ਼ਮੰਤਰੀਖਵਾਜ਼ਾ ਮੁਹੰਮਦ ਆਸਿਫ ਨੇ ਇਕ ਟਵੀਟਵਿਚ ਕਿਹਾ, ”ਅਸੀਂ ਰਾਸ਼ਟਰਪਤੀਟਰੰਪ ਦੇ ਟਵੀਟਦਾਜਲਦੀ ਹੀ ਜਵਾਬਦਿਆਂਗੇ। ਇੰਸ਼ਾ ਅੱਲ੍ਹਾ! ਚਲੋ ਦੁਨੀਆ ਨੂੰ ਸੱਚ ਪਤਾ ਲੱਗ ਹੀ ਜਾਵੇਗਾ। ਤੱਥ ਅਤੇ ਕਲਪਨਾਵਾਂ ਦਾਫਰਕਲੋਕਾਂ ਨੂੰ ਜਾਣਨਾਚਾਹੀਦਾਹੈ।”
ਪਾਕਿਜੇਲ੍ਹਾਂ ‘ਚ 457 ਭਾਰਤੀਕੈਦੀਬੰਦ
ਇਸਲਾਮਾਬਾਦ : ਪਾਕਿਸਤਾਨਸਰਕਾਰ ਦੇ ਵਿਦੇਸ਼ਵਿਭਾਗ ਵਲੋਂ ਇਥੇ ਭਾਰਤੀ ਹਾਈ ਕਮਿਸ਼ਨ ਨੂੰ ਦਿੱਤੀ ਸੂਚੀ (ਲਿਸਟ) ਵਿਚਦੱਸਿਆ ਗਿਆ ਹੈ ਕਿ 399 ਮਛੇਰਿਆਂ ਸਮੇਤ 457 ਭਾਰਤੀਕੈਦੀਪਾਕਿਜੇਲ੍ਹਾਂ ਵਿਚਬੰਦਹਨ। ਪਾਕਿਵਿਦੇਸ਼ਵਿਭਾਗ ਨੇ ਦੱਸਿਆ ਕਿ ਇਨ੍ਹਾਂ ਕੈਦੀਆਂ ਸਬੰਧੀਜਾਣਕਾਰੀਭਾਰਤ ਤੇ ਪਾਕਿਸਤਾਨਵਿਚਾਲੇ 21 ਮਈ, 2008 ਨੂੰ ਹੋਏ ਕੂਟਨੀਤਕ ਸਮਝੌਤੇ ਦੇ ਮੱਦੇਨਜ਼ਰ ਸਾਂਝੀ ਕੀਤੀ ਗਈ ਹੈ। ਇਸ ਸਮਝੌਤੇ ਤਹਿਤਦੋਹਾਂ ਦੇਸ਼ਾਂ ਨੂੰ 1 ਜਨਵਰੀ ਤੇ 1 ਜੁਲਾਈ ਨੂੰ ਸਾਲਵਿਚ ਦੋ ਵਾਰਦੋਹਾਂ ਦੇਸ਼ਵਿਚਇਕ-ਦੂਜੇ ਦੇ ਬੰਦਕੈਦੀਆਂ ਦੀਲਿਸਟ ਸਾਂਝੀ ਕਰਨੀ ਹੁੰਦੀ ਹੈ। ਪਾਕਿਸਤਾਨਵਲੋਂ ਦਿੱਤੀ ਗਈ ਲਿਸਟਮੁਤਾਬਿਕ 399 ਭਾਰਤੀਮਛੇਰੇ ਤੇ 58 ਹੋਰਭਾਰਤੀਨਾਗਰਿਕਪਾਕਿਜੇਲ੍ਹਾਂ ਵਿਚਬੰਦਹਨ, ਜਿਨ੍ਹਾਂ ਵਿਚੋਂ 146 ਮਛੇਰਿਆਂ ਨੂੰ 8 ਜਨਵਰੀ ਨੂੰ ਰਿਹਾਅਕਰਦਿੱਤਾਜਾਵੇਗਾ।
ਅਮਰੀਕਾ ਨੇ ਪਾਕਿ ਨੂੰ 25.5 ਕਰੋੜਡਾਲਰਦੀ ਫੌਜੀ ਮੱਦਦ ਰੋਕੀ
ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਨੂੰ 25.5 ਕਰੋੜਡਾਲਰ (1626 ਕਰੋੜਰੁਪਏ) ਦੀਸੈਨਿਕਸਹਾਇਤਾਰੋਕਦਿੱਤੀ ਹੈ ਅਤੇ ਵਾਈਟ ਹਾਊਸ ਨੇ ਇਸ ਦੀਪੁਸ਼ਟੀਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਸਹਾਇਤਾਪਾਕਿਸਤਾਨ ਦੇ ਆਪਣੀ ਜ਼ਮੀਨ’ਤੇ ਅੱਤਵਾਦਖਿਲਾਫ਼ਕਾਰਵਾਈ’ਤੇ ਨਿਰਭਰਕਰੇਗਾ। ਟਰੰਪਪ੍ਰਸ਼ਾਸਨ ਦੇ ਇਕ ਸੀਨੀਅਰਅਧਿਕਾਰੀ ਨੇ ਆਪਣਾ ਨਾਂ ਗੁਪਤਰੱਖਣਦੀਸ਼ਰਤ’ਤੇ ਦੱਸਿਆ ਕਿ ਮੌਜੂਦਾ ਸਮੇਂ ਅਮਰੀਕਾਦੀਪਾਕਿਸਤਾਨਲਈਵਿਦੇਸ਼ੀਸੈਨਿਕਸਹਾਇਤਾਵਜੋਂ ਵਿੱਤੀਸਾਲ 2016 ਦੇ 25.5 ਕਰੋੜਡਾਲਰਖਰਚਣਦੀਯੋਜਨਾਨਹੀਂ।ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਇਹ ਸਪੱਸ਼ਟਕਰਦਿੱਤਾ ਹੈ ਕਿ ਅਮਰੀਕਾਪਾਕਿਸਤਾਨ ਤੋਂ ਦੇਸ਼ਅੰਦਰਪਨਾਹਲੈਣਵਾਲੇ ਅੱਤਵਾਦੀਆਂ ਖਿਲਾਫ਼ਫ਼ੈਸਲਾਕੁੰਨ ਕਾਰਵਾਈਦੀ ਆਸ ਕਰਦਾ ਹੈ ਅਤੇ ਦੱਖਣੀਏਸ਼ੀਆਰਣਨੀਤੀ ਦੇ ਪੱਖਵਿਚਪਾਕਿਸਤਾਨਦੀਆਂ ਕਾਰਵਾਈਆਂ ਭਵਿੱਖਵਿਚਸੁਰੱਖਿਆਸਹਾਇਤਾਸਮੇਤਸਾਡੇ ਸਬੰਧਾਂ ਬਾਰੇ ਫ਼ੈਸਲਾਕਰਨਗੀਆਂ।ਅਧਿਕਾਰੀ ਨੇ ਦੱਸਿਆ ਕਿ ਅਮਰੀਕੀਪ੍ਰਸ਼ਾਸਨਪਾਕਿਸਤਾਨ ਦੇ ਸਹਿਯੋਗ ਦੇ ਪੱਧਰਦਾਲਗਾਤਾਰ ਜਾਇਜ਼ਾ ਲੈਂਦਾਰਹੇਗਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …