Breaking News
Home / ਕੈਨੇਡਾ / Front / ਅਮਰੀਕਾ ਨੇ ਐਚ-1ਬੀ ਵੀਜ਼ਾ ਰੀਨਿਊ ਕਰਨ ਦੀ ਮੁਹਿੰਮ ਕੀਤੀ ਸ਼ੁਰੂ- ਹਜ਼ਾਰਾਂ ਭਾਰਤੀ ਆਈਟੀ ਪ੍ਰੋਫੈਸ਼ਨਜ਼ ਨੂੰ ਹੋਵੇਗਾ ਫਾਇਦਾ

ਅਮਰੀਕਾ ਨੇ ਐਚ-1ਬੀ ਵੀਜ਼ਾ ਰੀਨਿਊ ਕਰਨ ਦੀ ਮੁਹਿੰਮ ਕੀਤੀ ਸ਼ੁਰੂ- ਹਜ਼ਾਰਾਂ ਭਾਰਤੀ ਆਈਟੀ ਪ੍ਰੋਫੈਸ਼ਨਜ਼ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਐਚ-1ਬੀ ਵੀਜ਼ਾ ’ਤੇ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ। ਇਸਦੇ ਤਹਿਤ ਐਚ-1ਬੀ ਵੀਜ਼ਾ ਹੁਣ ਅਮਰੀਕਾ ਵਿਚ ਹੀ ਰਿਨਿਊ ਹੋਵੇਗਾ। ਇਸ ਨਾਲ ਹਜ਼ਾਰਾਂ ਭਾਰਤੀ ਆਈ.ਟੀ. ਪੋ੍ਰਫੈਸ਼ਨਲਜ਼ ਨੂੰ ਫਾਇਦਾ ਮਿਲੇਗਾ। ਮੀਡੀਆ ਦੀ ਰਿਪੋਰਟ ਮੁਤਾਬਕ ਪਾਇਲਟ ਪ੍ਰੋਜੈਕਟ ਦੇ ਤਹਿਤ ਅਮਰੀਕਾ ਨੇ ਡੋਮੈਸਟਿਕ ਵੀਜ਼ੇ ਦੀ ਪ੍ਰਮਾਣਿਕਤਾ 29 ਜਨਵਰੀ 2024 ਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਇਹ 1 ਅਪ੍ਰੈਲ 2024 ਤੱਕ ਚੱਲੇਗੀ। ਜੂਨ 2023 ਵਿਚ ਅਮਰੀਕਾ ਦੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਐਚ-1ਬੀ ਵੀਜ਼ਾ ਵਾਲਿਆਂ ਨੂੰ ਹੁਣ ਆਪਣਾ ਵਰਕ ਵੀਜ਼ਾ ਰਿਨਿਊ ਕਰਵਾਉਣ ਲਈ ਕਿਤੇ ਹੋਰ ਨਹੀਂ ਜਾਣਾ ਪਵੇਗਾ ਅਤੇ ਇਹ ਅਮਰੀਕਾ ਵਿਚ ਹੀ ਰਿਨਿਊ ਹੋ ਜਾਣਗੇ। ਦਰਅਸਲ 2004 ਤੱਕ ਐਚ-1ਬੀ ਵੀਜ਼ਾ ਨੂੰ ਅਮਰੀਕਾ ਵਿਚ ਹੀ ਰਿਨਿਊ ਕੀਤਾ ਜਾਂਦਾ ਸੀ, ਪਰ 2004 ਤੋਂ ਬਾਅਦ ਅਮਰੀਕਾ ਵਿਚ ਕੰਮ ਕਰਨ ਵਾਲੇ ਮਾਈਗਰੈਂਟ ਵਰਕਰਾਂ ਨੂੰ ਵੀਜ਼ਾ ਰਿਨਿਊ ਕਰਾਉਣ ਲਈ ਆਪਣੇ ਦੇਸ਼ ਪਰਤਣਾ ਪੈਂਦਾ ਰਿਹਾ ਹੈ। ਹੁਣ ਇਸ ਨਵੇਂ ਪਾਇਲਟ ਪ੍ਰੋਜੈਕਟ ਦੇ ਤਹਿਤ ਐਚ-1ਬੀ ਵੀਜ਼ੇ ਅਮਰੀਕਾ ਵਿਚ ਹੀ ਰਿਨਿਊ ਹੋਣਗੇ। ਯਾਨੀ ਕਿਸੇ ਵੀ ਮਾਈਗਰੈਂਟ ਵਰਕਰ ਨੂੰ ਹੁਣ ਵੀਜ਼ਾ ਰਿਨਿਊ ਕਰਵਾਉਣ ਲਈ ਆਪਣੇ ਦੇਸ਼ ਨਹੀਂ ਪਰਤਣਾ ਪਵੇਗਾ।

Check Also

ਪੰਜਾਬ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੌਕਰੀ ਛੱਡ ਕੇ ਕਾਂਗਰਸ ’ਚ ਹੋਏ ਸ਼ਾਮਲ

ਫਿਰੋਜ਼ਪੁਰ ਤੋਂ ਟਿਕਟ ਮਿਲਣ ਦੀ ਸੰਭਾਵਨਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ …