Breaking News
Home / ਪੰਜਾਬ / ਪੰਜਾਬ ’ਚ ਕਰੋਨਾ ਮੁੜ ਫੜਨ ਲੱਗਾ ਰਫਤਾਰ

ਪੰਜਾਬ ’ਚ ਕਰੋਨਾ ਮੁੜ ਫੜਨ ਲੱਗਾ ਰਫਤਾਰ

ਚਾਰ ਦਿਨਾਂ ਵਿਚ ਹੀ ਦੁੱਗਣੇ ਹੋਏ ਕੇਸ – ਸਰਕਾਰ ਚੋਣ ਰੈਲੀਆਂ ’ਚ ਰੁੱਝੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਦੀ ਤੀਜੀ ਲਹਿਰ ਦਾ ਖਤਰਾ ਮੰਡਰਾਉਣ ਲੱਗਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰੋਨਾ ਨੇ ਫਿਰ ਰਫਤਾਰ ਫੜ ਲਈ ਹੈ ਅਤੇ ਪਿਛਲੇ ਚਾਰ ਦਿਨਾਂ ਵਿਚ ਹੀ ਚੌਗੁਣੇ ਕੇਸ ਹੋ ਗਏ ਹਨ। ਧਿਆਨ ਰਹੇ ਕਿ ਲੰਘੀ 27 ਦਸੰਬਰ ਨੂੰ ਪੰਜਾਬ ਵਿਚ ਸਿਰਫ 46 ਕੇਸ ਪਾਜ਼ੇਟਿਵ ਆਏ ਸਨ, ਜੋ 30 ਦਸੰਬਰ ਨੂੰ ਵਧ ਕੇ 167 ਹੋ ਗਏ। ਪੰਜਾਬ ਵਿਚ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਫਿਲਹਾਲ ਇਕ ਮਾਮਲਾ ਹੀ ਸਾਹਮਣੇ ਆਇਆ ਹੈ। ਕਰੋਨਾ ਦੀ ਤੀਜੀ ਲਹਿਰ ਲਈ ਸਭ ਤੋਂ ਵੱਡਾ ਜ਼ਰੀਆ ਪੰਜਾਬ ਵਿਚ ਚੋਣ ਰੈਲੀਆਂ ਬਣ ਸਕਦੀਆਂ ਹਨ। ਜਿਸ ਵਿਚ ਸਿਆਸੀ ਪਾਰਟੀਆਂ ਵਲੋਂ ਤਾਕਤ ਦਿਖਾਉਣ ਲਈ ਭੀੜ ਇਕੱਠੀ ਕੀਤੀ ਜਾ ਰਹੀ ਹੈ ਅਤੇ ਕਰੋਨਾ ਸਬੰਧੀ ਸਾਵਧਾਨੀਆਂ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ। ਅਜਿਹੇ ਹਾਲਾਤ ਦੇ ਚੱਲਦਿਆਂ ਪੰਜਾਬ ਸਰਕਾਰ ਕੋਵਿਡ ਦਾ ਰੀਵਿਊ ਕਰਨਾ ਛੱਡ ਕੇ ਚੋਣ ਰੈਲੀਆਂ ਵਿਚ ਡਟੀ ਹੋਈ ਹੈ।
ਪੰਜਾਬ ਵਿਚ 10 ਜ਼ਿਲ੍ਹੇ ਅਜਿਹੇ ਹਨ, ਜਿੱਥੇ ਲੰਘੇ ਕੱਲ੍ਹ ਕੋਵਿਡ ਸੈਂਪਲਾਂ ਦੀ ਟੈਸਟਿੰਗ ਹੀ ਨਹੀਂ ਹੋਈ। ਇਨ੍ਹਾਂ ਵਿਚ ਮੋਹਾਲੀ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਅੰਮਿ੍ਰਤਸਰ, ਬਰਨਾਲਾ, ਹੁਸ਼ਿਆਰਪੁਰ ਅਤੇ ਤਰਨਤਾਰਨ ਸ਼ਾਮਲ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਓਮੀਕਰੋਨ ਵੈਰੀਐਂਟ ਨਾਲ ਨਿਪਟਣ ਲਈ ਇਕ ਦਿਨ ਵਿਚ 40 ਹਜ਼ਾਰ ਕੋਵਿਡ ਟੈਸਟ ਕੀਤੇ ਜਾਣਗੇ। ਇਸੇ ਦੌਰਾਨ ਕਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੀ ਸਖਤ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ 31 ਦਸੰਬਰ ਤੋਂ ਨਿਰਦੇਸ਼ ਲਾਗੂ ਕਰ ਦਿੱਤੇ ਹਨ ਕਿ ਜਿਹੜੇ ਵਿਅਕਤੀਆਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਹ ਵਿਅਕਤੀ ਹੀ ਸ਼ਾਪਿੰਗ ਮਾਲ ਅਤੇ ਹੋਰ ਜਨਤਕ ਥਾਵਾਂ ’ਤੇ ਜਾਣ।

 

Check Also

ਸੁਨੀਲ ਜਾਖੜ ਨੇ ਭਾਜਪਾ ਦੇ ਸੰਕਲਪ ਪੱਤਰ ਨੂੰ ਦੱਸਿਆ ‘ਪਰਸਨਲ ਗਰੰਟੀ’

ਕਿਹਾ : ਮੋਦੀ ਜੀ ਜੋ ਕਹਿੰਦੇ ਹਨ ਉਹ ਪੂਰਾ ਵੀ ਕਰਦੇ ਹਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ …