2.6 C
Toronto
Friday, November 7, 2025
spot_img
Homeਭਾਰਤਗੁਲਾਮ ਨਬੀ ਆਜ਼ਾਦ ਦੇ ਸਨਮਾਨ 'ਤੇ ਬੋਲੇ ਕਪਿਲ ਸਿੱਬਲ

ਗੁਲਾਮ ਨਬੀ ਆਜ਼ਾਦ ਦੇ ਸਨਮਾਨ ‘ਤੇ ਬੋਲੇ ਕਪਿਲ ਸਿੱਬਲ

ਕਿਹਾ : ਅਜ਼ਾਦ ਦੇ ਯੋਗਦਾਨ ਨੂੰ ਦੇਸ਼ ਨੇ ਮੰਨਿਆ, ਪ੍ਰੰਤੂ ਕਾਂਗਰਸ ਨੂੰ ਉਨ੍ਹਾਂ ਦੀ ਕਦਰ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਲੰਘੇ ਕੱਲ੍ਹ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਈ ਨਵੇਂ ਵਿਵਾਦ ਸਾਹਮਣੇ ਆਏ। ਗੁਲਾਮ ਨਬੀ ਅਜ਼ਾਦ ਨੂੰ ਪਦਮ ਪੁਰਸਕਾਰ ਦਿੱਤੇ ਜਾਣ ‘ਤੇ ਕਾਂਗਰਸ ‘ਚ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਕਾਂਗਰਸੀ ਆਗੂ ਕਪਿਲ ਸਿੱਬਲ ਵੀ ਸਾਹਮਣੇ ਆ ਗਏ ਹਨ। ਕਾਂਗਰਸੀ ਆਗੂ ਅਤੇ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਪਦਮ ਪੁਰਸਕਾਰ ਮਿਲਣ ‘ਤੇ ਆਜ਼ਾਦ ਨੂੰ ਵਧਾਈ ਦਿੱਤੀ। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵੀ ਸਾਧਿਆ। ਸਿੱਬਲ ਨੇ ਅਜ਼ਾਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਗੁਲਾਮ ਨਬੀ ਅਜ਼ਾਦ ਦੀ ਜ਼ਰੂਰਤ ਨਹੀਂ। ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ ਕਿ ਗੁਲਾਮ ਨਬੀ ਅਜ਼ਾਦ ਨੂੰ ਪਦਮ ਭੂਸ਼ਣ ਮਿਲਿਆ ਹੈ। ਵਧਾਈ ਹੋ ਭਾਈ ਜਾਨ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਗੁਲਾਮ ਨਬੀ ਅਜ਼ਾਦ ਦੇ ਯੋਗਦਾਨ ਨੂੰ ਮਾਨਤਾ ਦੇ ਰਿਹਾ ਹੈ ਪ੍ਰੰਤੂ ਕਾਂਗਰਸ ਪਾਰਟੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ।
ਉਧਰ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ ਅਤੇ ਪਲੇਅਬੈਕ ਸਿੰਗਰ ਸੰਧਿਆ ਨੇ ਪਦਮ ਸ੍ਰੀ ਪੁਰਸਕਾਰ ਠੁਕਰਾਏ ਜਾਣ ਦੀ ਜਾਣਕਾਰੀ ਨੂੰ ਰਿਟਵੀਟ ਕਰਦੇ ਹੋਏ ਕਾਂਗਰਸੀ ਆਗੂ ਜਯਰਾਮ ਰਮੇਸ਼ ਨੇ ਇਸ ਨੂੰ ਸਹੀ ਕਦਮ ਦੱਸਦੇ ਹੋਏ ਕਿਹਾ ਕਿ ਉਹ ਆਜ਼ਾਦ ਰਹਿਣਾ ਚਾਹੁੰਦੇ ਨੇ ਨਾ ਕਿ ਗੁਲਾਮ।

RELATED ARTICLES
POPULAR POSTS