-7.9 C
Toronto
Monday, January 19, 2026
spot_img
Homeਭਾਰਤਯੂਪੀ 'ਚ ਸਪਾ ਤੇ ਕਾਂਗਰਸ ਦੀ ਹਨ੍ਹੇਰੀ ਭਾਜਪਾ ਤੇ ਬਸਪਾ ਨੂੰ ਉਡਾ...

ਯੂਪੀ ‘ਚ ਸਪਾ ਤੇ ਕਾਂਗਰਸ ਦੀ ਹਨ੍ਹੇਰੀ ਭਾਜਪਾ ਤੇ ਬਸਪਾ ਨੂੰ ਉਡਾ ਦੇਵੇਗੀ

ਨਫਰਤ ਫੈਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ : ਰਾਹੁਲ ਗਾਂਧੀ
ਮੇਰਠ/ਬਿਊਰੋ ਨਿਊਜ਼ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਥੇ ਭਾਜਪਾ ਤੇ ਬਹੁਜਨ ਸਮਾਜ ਪਾਰਟੀ ਉਤੇ ਜ਼ੋਰਦਾਰ ਹਮਲੇ ਕਰਦਿਆਂ ਦਾਅਵਾ ਕੀਤਾ ਕਿ ਯੂਪੀ ਵਿੱਚ ‘ਸਪਾ-ਕਾਂਗਰਸ ਦੀ ਹਨੇਰੀ’ ਚੱਲ ਰਹੀ ਹੈ, ਜੋ ਇਨ੍ਹਾਂ ਨੂੰ ‘ਉਡਾ ਦੇਵੇਗੀ’। ਉਨ੍ਹਾਂ ਕਿਹਾ ਕਿ ਇਸ ਹਨ੍ਹੇਰੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਆਸੀ ‘ਖ਼ਾਤਮਾ’ ਹੋ ਜਾਵੇਗਾ, ਜੋ ਭਾਰਤ ਵਿੱਚ ‘ਕੰਪਨੀ ਰਾਜ ਵਾਪਸ ਲਿਆਉਣਾ’ ਚਾਹੁੰਦੇ ਹਨ।
ਇਥੇ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਭਾਜਪਾ ਨੂੰ ‘ਅਮਨ ਤੇ ਸਦਭਾਵਨਾ’ ਵਾਲੇ ਰਾਜ ਯੂਪੀ ਵਿੱਚ ‘ਨਫ਼ਰਤ’ ਫੈਲਾਉਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ, ”ਜਿਉਂ ਹੀ ਕਾਂਗਰਸ ਤੇ ਸਪਾ ਨੇ ਹੱਥ ਮਿਲਾਇਆ ਤਾਂ ਇਸ ਗੱਠਜੋੜ ਦੀ ਯੂਪੀ ਵਿੱਚ ਹਨੇਰੀ ਆ ਗਈ। ਇਹ ਹਨੇਰੀ ਨਰਿੰਦਰ ਮੋਦੀ ਦੀ ਭਾਜਪਾ ਤੇ ਮਾਇਆਵਤੀ ਦੀ ਬਸਪਾ ਦਾ ਭੋਗ ਪਾ ਦੇਵੇਗੀ।” ਅਖਿਲੇਸ਼ ਯਾਦਵ ਨੇ ਕਿਹਾ, ”ਅਸੀਂ ਸਮਾਜਵਾਦੀ ਹਾਂ। ਜੇ ਇਥੇ ਕਿਸੇ ਦੀ ਹਨੇਰੀ ਹੋਈ ਵੀ, ਤਾਂ ਅਸੀਂ ਇਸ ਦਾ ਮੁਕਾਬਲਾ ਕਰਾਂਗੇ। ਸਾਨੂੰ ਹਨ੍ਹੇਰੀਆਂ ਦੇ ਉਲਟ ਸਾਈਕਲ ਚਲਾਉਣਾ ਆਉਂਦਾ ਹੈ।”
ਗ਼ੌਰਤਲਬ ਹੈ ਕਿ ਲੰਘੇ ਦਿਨ ਅਲੀਗੜ੍ਹ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਸੀ ਕਿ ਯੂਪੀ ਵਿੱਚ ਭਾਜਪਾ ਦੀ ‘ਹਨ੍ਹੇਰੀ’ ਵਗ ਰਹੀ ਹੈ, ਜਿਸ ਤੋਂ ਅਖਿਲੇਸ਼ ਨੂੰ ਡਰ ਲੱਗ ਰਿਹਾ ਹੈ ਤੇ ਉਹ ਮੱਦਦ ਲਈ ‘ਹੱਥ-ਪੱਲਾ’ ਮਾਰ ਰਿਹਾ ਹੈ। ઠ

RELATED ARTICLES
POPULAR POSTS