-2.6 C
Toronto
Sunday, December 21, 2025
spot_img
Homeਭਾਰਤਰਾਹੁਲ ਗਾਂਧੀ ਦੇ ਬਿਆਨ 'ਤੇ ਸੰਸਦ 'ਚ ਧੱਕਾ ਮੁੱਕੀ

ਰਾਹੁਲ ਗਾਂਧੀ ਦੇ ਬਿਆਨ ‘ਤੇ ਸੰਸਦ ‘ਚ ਧੱਕਾ ਮੁੱਕੀ

ਡਾ. ਹਰਸ਼ਵਰਧਨ ਨੂੰ ਮਾਰਨ ਭੱਜੇ ਕਾਂਗਰਸੀ ਸੰਸਦ ਮੈਂਬਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ‘ਚ ਅੱਜ ਰਾਹੁਲ ਗਾਂਧੀ ਦੇ ਬਿਆਨ ‘ਤੇ ਜ਼ਬਰਦਸਤ ਹੰਗਾਮਾ ਹੋ ਗਿਆ। ਇਹ ਹੰਗਾਮਾ ਇਥੋਂ ਤੱਕ ਵਧ ਗਿਆ ਕਿ ਮਾਮਲਾ ਧੱਕਾ-ਮੁੱਕੀ ਤੱਕ ਪਹੁੰਚ ਗਿਆ। ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਰਾਹੁਲ ਗਾਂਧੀ ਦੇ ‘ਡੰਡੇ ਮਾਰਨ’ ਵਾਲੇ ਬਿਆਨ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਲੱਗੇ। ਉਨ੍ਹਾਂ ਦੇ ਇੰਨਾ ਕਹਿਣ ‘ਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਆਪਣੀਆਂ ਸੀਟਾਂ ਤੋਂ ਉੱਠ ਖੜ੍ਹੇ ਹੋਏ ਅਤੇ ਹਰਸ਼ਵਰਧਨ ਦੇ ਬਿਆਨ ਤੋਂ ਬਾਅਦ ਰੌਲਾ ਪਾ ਦਿੱਤਾ। ਇਸ ਦੇ ਚੱਲਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਹਮਲਾਵਰ ਢੰਗ ਨਾਲ ਡਾ. ਹਰਸ਼ਵਰਧਨ ਦੇ ਬਹੁਤ ਨਜ਼ਦੀਕ ਆ ਗਏ ਅਤੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਗੱਲ ਧੱਕਾ ਮੁੱਕੀ ਤੱਕ ਵੀ ਪਹੁੰਚ ਗਈ। ਹੰਗਾਮੇ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਇੱਕ ਰੈਲੀ ‘ਚ ਕਿਹਾ ਸੀ ਕਿ ਦੇਸ਼ ਦੇ ਨੌਜਵਾਨ ਉਨ੍ਹਾਂ ਨੂੰ ਛੇ ਮਹੀਨਿਆਂ ‘ਚ ਡੰਡੇ ਮਾਰਨਗੇ।

RELATED ARTICLES
POPULAR POSTS