ਪੀਏ ਅਤੇ ਦਾਮਾਦ ਨੂੰ ਵੀ ਦਿੱਲੀ ਕੀਤਾ ਤਲਬ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸੰਮਣ ਜਾਰੀ ਕੀਤੇ ਹਨ। ਇਹ ਸੰਮਣ 2015 ਦੇ ਇਕ ਡਰੱਗ ਮਾਮਲੇ ਵਿਚ ਭੇਜੇ ਗਏ ਹਨ। ਇਸਦੀ ਪੁਸ਼ਟੀ ਖਹਿਰਾ ਦੇ ਬੇਟੇ ਮਹਿਤਾਬ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ, ਉਸਦੇ ਪੀਏ ਮਨੀਸ਼ ਅਤੇ ਦਾਮਾਦ ਨੂੰ ਈਡੀ ਵਲੋਂ ਦਿੱਲੀ ਦਫਤਰ ਵਿਚ ਤਲਬ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 2015 ਦਾ ਡਰੱਗ ਮਾਮਲਾ ਸੁਪਰੀਮ ਵਿਚ ਵਿਚਾਰ ਅਧੀਨ ਹੈ ਅਤੇ ਖਹਿਰਾ ਨੂੰ ਇਸ ਮਾਮਲੇ ਵਿਚ ਰਾਹਤ ਮਿਲੀ ਹੋਈ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਖਹਿਰਾ ਨੇ ਈਡੀ ਦੀ ਕਾਰਵਾਈ ਦਾ ਜ਼ਿਕਰ ਕਰਦੇ ਹੋਏ 2015 ਦੇ ਡਰੱਗ ਮਾਮਲੇ ‘ਤੇ ਆਪਣੀ ਸਥਿਤੀ ਸਦਨ ਵਿਚ ਸਪੱਸ਼ਟ ਕੀਤੀ ਸੀ। ਹੁਣ ਈਡੀ ਵਲੋਂ ਖਹਿਰਾ ਨੂੰ 17 ਮਾਰਚ ਲਈ ਸੰਮਣ ਜਾਰੀ ਕੀਤਾ ਗਿਆ ਹੈ। ਧਿਆਨ ਰਹੇ ਪਿਛਲੇ ਦਿੱਲੀਂ ਈਡੀ ਨੇ ਖਹਿਰਾ ਦੇ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਸਥਿਤ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਸੀ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …