ਨਵੀਂ ਦਿੱਲੀ : ਬਾਲੀਵੁੱਡ ਗਾਇਕਾ ਤੇ ‘ਇੰਡੀਅਨ ਆਈਡਲ-12’ ਦੀ ਜੱਜ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਜ਼ਿਕਰਯੋਗ ਹੈ ਕਿ ਨੇਹਾ ਤੇ ਰੋਹਨ ਦਿੱਲੀ ਦੇ ਇਕ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾ ਕੇ ਸਿੱਖ ਰੀਤਾਂ ਅਨੁਸਾਰ ਵਿਆਹ ਬੰਧਨ ਵਿੱਚ ਬੱਝੇ। ਵਿਆਹ ਦੇ ਜਸ਼ਨਾਂ ਮੌਕੇ ਦੋਵੇਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ। ਨੇਹਾ ਨੇ ਗੁਲਾਬੀ ਰੰਗ ਦਾ ਲਹਿੰਗਾ-ਚੋਲੀ ਪਹਿਨਿਆ ਹੋਇਆ ਸੀ ਅਤੇ ਇਸੇ ਰੰਗ ਦਾ ਦੁਪੱਟਾ ਲੈ ਰੱਖਿਆ ਸੀ ਜਦਕਿ ਰੋਹਨਪ੍ਰੀਤ ਨੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਹੋਰ ਮਹਿਮਾਨਾਂ ਨੇ ਵੀ ਹਲਕੇ ਗੁਲਾਬੀ ਰੰਗ ਦੀਆਂ ਪੱਗਾਂ ਸਜਾਈਆਂ ਹੋਈਆਂ ਸਨ। ਇਸੇ ਤਰ੍ਹਾਂ ਹਲਦੀ-ਮਹਿੰਦੀ ਦੀ ਰਸਮ ਸਮੇਂ ਨੇਹਾ ਅਤੇ ਰੋਹਨ ਨੇ ਹਰੇ ਤੇ ਸੁਨਹਿਰੀ ਰੰਗ ਦੇ ਇਕ-ਦੂਜੇ ਨਾਲ ਮੇਲ ਖਾਂਦੇ ਕੱਪੜੇ ਪਾਏ ਹੋਏ ਸਨ।
Check Also
ਪ੍ਰਧਾਨ ਮੰਤਰੀ ਮੋਦੀ ਵਲੋਂ ਜੰਮੂ ਕਸ਼ਮੀਰ ’ਚ ਜੈਡ ਮੋੜ ਟਨਲ ਦਾ ਉਦਘਾਟਨ
2700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ ਜੈਡ ਮੋੜ ਟਨਲ ਜੰਮੂ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …