ਪਾਕਿਸਤਾਨ ਕੋਲੋਂ ਕ੍ਰਿਕਟ ਮੈਚ ਹਾਰਨ ਕਰਕੇ ਅਰਸ਼ਦੀਪ ਦੀ ਹੋਈ ਆਲੋਚਨਾ
ਚੰਡੀਗੜ੍ਹ/ਬਿਊਰੋ ਨਿਊਜ਼
ਕ੍ਰਿਕਟ ਦੇ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਕਿ੍ਰਕਟਰ ਅਰਸ਼ਦੀਪ ਸਿੰਘ ਕਾਫੀ ਟ੍ਰੋਲ ਹੋ ਰਹੇ ਹਨ। ਇਸਦੇ ਚੱਲਦਿਆਂ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅਰਸ਼ਦੀਪ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕਿ੍ਰਕਟਰ ਹਰਭਜਨ ਸਿੰਘ ਨੇ ਵੀ ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਦੀ ਖਿਚਾਈ ਕੀਤੀ ਸੀ। ਇਸ ਨੂੰ ਲੈ ਕੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅਰਸ਼ਦੀਪ ਦੇ ਹੱਕ ’ਚ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮਾੜੀ ਗੱਲ ਹੈ ਕਿ ਉਭਰਦੇ ਸਿਤਾਰੇ ਬਾਰੇ ਗਲਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ ਅਤੇ ਖੇਡਾਂ ਵਿਚ ਚੰਗਾ -ਮਾੜਾ ਪ੍ਰਦਰਸ਼ਨ ਹੁੰਦਾ ਰਹਿੰਦਾ ਹੈ। ਖੇਡ ਮੰਤਰੀ ਨੇ ਕਿਹਾ ਕਿ ਅਸੀਂ ਅਰਸ਼ਦੀਪ ਦੇ ਨਾਲ ਹਾਂ। ਖੇਡ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਅਰਸ਼ ਬਾਰੇ ਗਲਤ ਬੋਲ ਰਹੇ ਸਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੀਤ ਹੇਅਰ ਨੇ ਅਰਸ਼ਦੀਪ ਨੂੰ ਦੇਸ਼ ਦਾ ਪ੍ਰਤਿਭਾਵਾਨ ਖਿਡਾਰੀ ਦੱਸਿਆ। ਧਿਆਨ ਰਹੇ ਕਿ ਅਰਸ਼ਦੀਪ ਨੂੰ ਪਾਕਿਸਤਾਨ ਨਾਲ ਏਸ਼ੀਆ ਕੱਪ ਦੇ ਮੈਚ ਦੌਰਾਨ ਕੈਚ ਛੱਡਣ ’ਤੇ ਬੁਰਾ-ਭਲਾ ਕਿਹਾ ਜਾ ਰਿਹਾ ਹੈ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …