14.9 C
Toronto
Tuesday, September 15, 2026
spot_img
Homeਪੰਜਾਬਵਰਕਰ ਤਹਿ ਕਰਨਗੇ ਸੀਐਮ ਚਿਹਰਾ : ਰਾਹੁਲ ਗਾਂਧੀ

ਵਰਕਰ ਤਹਿ ਕਰਨਗੇ ਸੀਐਮ ਚਿਹਰਾ : ਰਾਹੁਲ ਗਾਂਧੀ

ਵਰਕਰ ਤਹਿ ਕਰਨਗੇ ਸੀਐਮ ਚਿਹਰਾ : ਰਾਹੁਲ ਗਾਂਧੀਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਨੂੰ ਦੱਸਿਆ ਪੰਜਾਬ ਦਾ ਭਵਿੱਖ
ਜਲੰਧਰ/ਬਿਊਰੋ ਨਿਊਜ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਿਸ਼ਨ ਪੰਜਾਬ ਤਹਿਤ ਰਾਹੁਲ ਗਾਂਧੀ ਨੇ ਅੱਜ ਜਲੰਧਰ ਵਿਖੇ ਵਰਚੂਅਲ ਫਤਿਹ ਰੈਲੀ ਰਾਹੀਂ ਪੰਜਾਬ ’ਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਨੂੰ ਪੰਜਾਬ ਦਾ ਭਵਿੱਖ ਦੱਸਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਦੇ ਚਿਹਰੇ ਨਾਲ ਲੜੀਆਂ ਜਾਣਗੀਆਂ ਅਤੇ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਪੰਜਾਬ ਕਾਂਗਰਸ ਦੇ ਵਰਕਰ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਸੰਬੋਧਨ ਵਿਚ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਤੁਸੀਂ ਪੰਜਾਬ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੋ। ਇਹ ਬਾਅਦ ਵਿਚ ਦੇਖਿਆ ਜਾਵੇਗਾ ਕਿ ਪੰਜਾਬ ਨੂੰ ਚਿੱਕੜ ਵਿਚੋਂ ਕੌਣ ਕੱਢਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਨਵਜੋਤ ਸਿੰਘ ਸਿੱਧ ਨੂੰ ਸਟੇਜ ’ਤੇ ਬੁਲਾਇਆ ਅਤੇ ਉਨ੍ਹਾਂ ਉਸ ਨੂੰ ਜੱਫੀ ਪਾ ਕੇ ਕਿਹਾ ਅਸੀਂ ਬਿਲਕੁਲ ਇਕਜੁੱਟ ਹਾਂ। ਚਾਹੇ ਮੁੱਖ ਮੰਤਰੀ ਦਾ ਚਿਹਰੇ ਨੂੰ ਵੀ ਐਲਾਨ ਦਿਓ।

 

RELATED ARTICLES
POPULAR POSTS