20.8 C
Toronto
Thursday, September 18, 2025
spot_img
Homeਪੰਜਾਬਮਜੀਠੀਆ ਦੋ ਹਲਕਿਆਂ ਤੋਂ ਚੋਣ ਲੜੇ ਜਾਂ ਛੇ ਹਲਕਿਆਂ ਤੋਂ ਉਸ ਦੀ...

ਮਜੀਠੀਆ ਦੋ ਹਲਕਿਆਂ ਤੋਂ ਚੋਣ ਲੜੇ ਜਾਂ ਛੇ ਹਲਕਿਆਂ ਤੋਂ ਉਸ ਦੀ ਹਾਰ ਪੱਕੀ : ਨਵਜੋਤ ਕੌਰ ਸਿੱਧੂ

ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਬਿਕਰਮ ਸਿੰਘ ਮਜੀਠੀਆ ਦੇ ਚੋਣ ਮੈਦਾਨ ਵਿਚ ਆਉਣ ਨਾਲ ਇਥੇ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ। ਇਸ ਸੀਟ ਸਬੰਧੀ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਜੀਠੀਆ ਚਾਹੇ 2 ਹਲਕਿਆਂ ਤੋਂ ਚੋਣ ਲੜੇ ਚਾਹੇ 6 ਹਲਕਿਆਂ ਤੋਂ ਪ੍ਰੰਤੂ ਉਸ ਦੀ ਹਾਰ ਪੱਕੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪਰਿਵਾਰ ਬਾਦਲਾਂ ਦੇ ਦਬਕਿਆਂ ਤੋਂ ਡਰਨ ਵਾਲਾ ਨਹੀਂ ਹੈ। ਅਕਾਲੀ ਦਲ ਜੇਕਰ ਅੰਮਿ੍ਰਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਿਸੇ ਹੋਰ ਇਮਾਨਦਾਰ ਉਮੀਦਵਾਰ ਨੂੰ ਚੋਣ ਮੈਦਾਨ ’ਚ ਉਤਾਰਦਾਂ ਤਾਂ ਅਸੀਂ ਉਸ ਨੂੰ ਆਪਣੇ ਚੁਣੌਤੀ ਸਮਝਦੇ ਪ੍ਰੰਤੂ ਮਜੀਠੀਆ ਦੇ ਚੋਣ ਮੈਦਾਨ ’ਚ ਉਤਰਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਦੀ ਆਖਰੀ ਚੋਣ ਨੂੰ ਲੈ ਕੇ ਦਿੱਤੇ ਬਿਆਨ ’ਤੇ ਨਵਜੋਤ ਕੌਰ ਨੇ ਸੁਖਬੀਰ ’ਤੇ ਤੰਜ ਕਸਦਿਆਂ ਕਿਹਾ ਕਿ ਉਹ ਕੌਣ ਹੁੰਦਾ ਹੈ ਅਜਿਹਾ ਫੈਸਲਾ ਸੁਣਾਉਣ ਵਾਲਾ। ਫੈਸਲਾ ਰੱਬ ਦੇ ਹੱਥ ਹੁੰਦਾ ਹੈ, ਜੇ ਰੱਬ ਮਰਜ਼ੀ ਹੋਈ ਤਾਂ ਸ਼ਾਇਦ ਇਹ ਬਾਦਲਾਂ ਦੀ ਆਖਰੀ ਚੋਣ ਹੋਵੇਗੀ।

RELATED ARTICLES
POPULAR POSTS