11.2 C
Toronto
Saturday, October 25, 2025
spot_img
Homeਪੰਜਾਬਪੰਜਾਬ ਸਰਕਾਰ ਨੇ ਪੁਰਾਣੇ ਬਿਜਲੀ ਬਿੱਲ ਕੀਤੇ ਮੁਆਫ-ਕੱਟੇ ਹੋਏ ਕੁਨੈਕਸ਼ਨ ਵੀ ਹੋਣਗੇ...

ਪੰਜਾਬ ਸਰਕਾਰ ਨੇ ਪੁਰਾਣੇ ਬਿਜਲੀ ਬਿੱਲ ਕੀਤੇ ਮੁਆਫ-ਕੱਟੇ ਹੋਏ ਕੁਨੈਕਸ਼ਨ ਵੀ ਹੋਣਗੇ ਬਹਾਲ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਕਾਰਨ ਪੈਦਾ ਹੋਈ ਸਥਿਤੀ ਦੇ ਚਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅੱਜ ਕੈਬਨਿਟ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਲਏ ਗਏ ਫੈਸਲਿਆਂ ਤੋਂ ਬਾਅਦ ਚੰਨੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਈ ਵੱਡੇ ਐਲਾਨ ਕੀਤੇ। ਅੱਜ ਉਨ੍ਹਾਂ ਨੇ 2 ਕਿਲੋਵਾਟ ਦੀ ਸਮਰਥਾ ਵਾਲੇ 53 ਲੱਖ ਲੋਕਾਂ ਵੱਲ ਖੜ੍ਹੇ ਬਿਜਲੀ ਦੇ ਪੁਰਾਣੇ ਬਿਲ ਮੁਆਫ਼ ਕਰਨ ਦਾ ਐਲਾਨ ਕੀਤਾ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪੁਰਾਣੇ ਬਿਲਾਂ ਦਾ ਭੁਗਤਾਨ ਕੀਤਾ ਜਾਵੇਗਾ। ਇਨ੍ਹਾਂ ਬਕਾਇਆਂ ਕਾਰਨ ਕੱਟੇ ਗਏ ਬਿਜਲੀ ਦੇ ਇਕ 1 ਲੱਖ ਕੁਨੈਕਸ਼ਨ ਵੀ ਮੁੜ ਤੋਂ ਬਿਨਾ ਫੀਸ ਲਏ ਬਹਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵਾਂ ਕੁਨੈਕਸ਼ਨ ਲੈਣ ਲਈ 1500 ਰੁਪਏ ਫੀਸ ਰੱਖੀ ਗਈ ਹੈ ਪ੍ਰੰਤੂ ਹੁਣ ਇਹ ਫੀਸ ਵੀ ਸਰਕਾਰ ਵੱਲੋਂ ਹੀ ਭਰੀ ਜਾਵੇਗੀ। ਪੁਰਾਣੇ ਬਿਲਾਂ ਦਾ ਭੁਗਤਾਨ ਕਰਨ ਨਾਲ ਸਰਕਾਰੀ ਖਜ਼ਾਨੇ ’ਤੇ ਲਗਭਗ 1200 ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਦੇ ਨਾਲ ਮੁੱਖ ਮੰਤਰੀ ਨੇ ਰੇਤ ਮਾਫ਼ੀਆ ਖਿਲਾਫ਼ ਵੀ ਛੇਤੀ ਹੀ ਪ੍ਰਭਾਵਸ਼ਾਲੀ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿਚ ਬ੍ਰਹਮ ਮਹਿੰਦਰਾ ਤੇ ਰਜੀਆ ਸੁਲਤਾਨਾ ਨੂੰ ਛੱਡ ਕੇ ਬਾਕੀ ਸਾਰੇ ਮੰਤਰੀ ਹਾਜ਼ਰ ਸਨ। ਲੰਘੇ ਕੱਲ੍ਹ ਨਵਜੋਤ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਰਜੀਆ ਸੁਲਤਾਨਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।

 

RELATED ARTICLES
POPULAR POSTS