ਲੁਧਿਆਣਾ/ਬਿਊਰੋ ਨਿਊਜ਼
ਪਿਛਲੇ ਮਹੀਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ‘ਤੇ ਬਲਾਤਕਾਰ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਵਾਲੀ ਕੌਮਾਂਤਰੀ ਮਹਿਲਾ ਹਾਕੀ ਖਿਡਾਰਨ ਲੁਧਿਆਣਾ ਪੁਲਿਸ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਈ। ਮਹਿਲਾ ਹਾਕੀ ਖਿਡਾਰਨ ਲੁਧਿਆਣਾ ਦੇ ਐਨਆਰਆਈ ਥਾਣੇ ਵਿਖੇ ਐਸਈਟੀ ਸਾਹਮਣੇ ਆਪਣੇ ਵਕੀਲ ਨਾਲ ਪੇਸ਼ ਹੋਈ ਅਤੇ ਉਸ ਨੇ ਪੁਲਿਸ ਨੂੰ ਸਪੱਸ਼ਟ ਕੀਤਾ ਕਿ ਫਰਵਰੀ ਵਿੱਚ ਜੋ ਉਸਨੇ ਸ਼ਿਕਾਇਤ ਦਿੱਤੀ ਸੀ, ਉਸਦੇ ਉਹੀ ਬਿਆਨ ਹਨ। ਫਿਲਹਾਲ ਪੁਲਿਸ ਨੇ ਇਸ ਸਾਰੇ ਮਾਮਲੇ ਨੂੰ ਕਾਗਜ਼ੀ ਕਾਰਵਾਈ ਵਿੱਚ ਪਾ ਦਿੱਤਾ ਹੈ ਅਤੇ ਹੁਣ ਦੁਬਾਰਾ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੂੰ ਪੁੱਛ-ਗਿੱਛ ਲਈ ਬੁਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਹਿਲਾ ਹਾਕੀ ਖਿਡਾਰਨ ਨੇ ਦੋਸ਼ ਲਗਾਏ ਸਨ ਕਿ ਸਰਦਾਰ ਸਿੰਘ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ ਸੀ ਅਤੇ ਬਾਅਦ ਵਿੱਚ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਨੇ ਸ੍ਰੀ ਭੈਣੀ ਸਾਹਿਬ ਵਿੱਚ ਉਸਦੇ ਨਾਲ ਬਲਤਾਕਾਰ ਕੀਤਾ ਸੀ। ਇਸ ਸਬੰਧ ਵਿੱਚ ਉਹ ਪਹਿਲਾਂ 1 ਫਰਵਰੀ ਨੂੰ ਥਾਣਾ ਕੂੰਮਕਲਾਂ ਪੁੱਜੀ ਸੀ ਅਤੇ ਉਸ ਨੇ ਸਰਦਾਰ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੇ ਵਿਸ਼ੇਸ਼ ਜਾਂਚ ਟੀਮ ਬਣਾ ઠਦਿੱਤੀ ਸੀ। ਹੁਣ ਪੀੜਤ ਲੜਕੀ ਆਪਣੇ ਵਕੀਲ ਨਾਲ ਐਨਆਰਆਈ ਥਾਣੇ ਪੁੱਜੀ, ਜਿੱਥੇ ਉਸਨੇ ਟੀਮ ਸਾਹਮਣੇ ਬਿਆਨ ਦਿੱਤੇ ਕਿ ਉਸਨੇ ਜੋ ਸ਼ਿਕਾਇਤ ਦਿੱਤੀ ਸੀ ਉਸ ਨੂੰ ਹੀ ਬਿਆਨ ਸਮਝਿਆ ਜਾਵੇ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …