ਜਿਵੇਂ-ਜਿਵੇਂ ਅਸੀਂ ਪਤਝੜ ਵਿੱਚ ਸਾਹ ਦੀ ਬਿਮਾਰੀ ਦੇ ਮੌਸਮ ਵਿੱਚ ਦਾਖ਼ਲ ਹੋ ਰਹੇ ਹਨ, ਉਨਟਾਰੀਓ ਕਾਲਜ ਆਫ਼ ਫੈਮਲੀ ਫਿਜ਼ੀਸ਼ੀਅਨ (OCFP) ਸਾਨੂੰ ਸਾਰਿਆਂ ਨੂੰ ਬਿਮਾਰੀ ਦੀ ਰੋਕਥਾਮ ਕਰਨ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਫੈਮਿਲੀ ਡਾਕਟਰ ਦੁਆਰਾ ਪ੍ਰਵਾਨਿਤ ਮਹੱਤਵਪੂਰਨ ਸੁਝਾਅ ਅਤੇ ਜਾਣਕਾਰੀ ਸਾਂਝੀ ਕਰ ਰਿਹਾ ਹੈ। StayHealthyOntario.ca ‘ਤੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰੋ।
ਉਨਟਾਰੀਓ ਕਾਲਜ ਆਫ਼ ਫੈਮਲੀ ਫਿਜ਼ੀਸ਼ੀਅਨਜ਼ ਦੇ ਪ੍ਰਧਾਨ, ਡਾ. ਮੇਕਲਾਈ ਕੁਮਾਨਨ ਨੇ ਕਿਹਾ, ”ਫੈਮਿਲੀ ਡਾਕਟਰ ਉਨਟਾਰੀਓ ਦੇ ਵਾਸੀਆਂ ਦੀ ਸਹਾਇਤਾ ਲਈ ਤਿਆਰ ਹਨ, ਜਿਵੇਂ ਕਿ ਅਸੀਂ ਪਤਝੜ ਦੌਰਾਨ ਹਮੇਸ਼ਾ ਸਾਹ ਵਾਲੇ ਵਾਇਰਸ ਮੌਸਮ ਵਿੱਚ ਕਰਦੇ ਹਾਂ। ਗੰਭੀਰ ਬਿਮਾਰੀ ਨੂੰ ਰੋਕਣ ਲਈ ਅਸੀਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਜੋ ਅਸੀਂ ਕਰ ਸਕਦੇ ਹਾਂ ਉਹ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਕੋਵਿਡ-19 ਦੀ ਵੈਕਸੀਨ ਅਤੇ ਫਲੂ ਦੇ ਟੀਕਿਆਂ ਨਾਲ ਅੱਪ ਟੂ ਡੇਟ ਹਾਂ।”
ਇਸ ਪਤਝੜ ਵਿੱਚ, ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦਾ ਹਰ ਕੋਈ ਵਿਅਕਤੀ ਨਵੀਨਤਮ COVID-19 ਵੈਕਸੀਨ ਲਈ ਯੋਗ ਹੈ, ਜਿਸਨੂੰ ਹਾਲ ਹੀ ਵਿੱਚ ਹੈਲਥ ਕੈਨੇਡਾ ਦੁਆਰਾ ਮਨਜ਼ੂਰ ਕੀਤਾ ਗਿਆ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਫਲੂ ਦਾ ਟੀਕਾ ਵੀ ਉਪਲਬਧ ਹੋਵੇਗਾ।
ਜਦੋਂ ਬਿਮਾਰੀ ਦੀ ਰੋਕਥਾਮ ਕਰਨ ਅਤੇ ਵਾਇਰਸਾਂ ਨੂੰ ਫੈਲਣ ਤੋਂ ਰੋਕਣ ਲਈ ਹੋਰ ਉਪਾਵਾਂ ਦੀ ਗੱਲ ਆਉਂਦੀ ਹੈ, ਤਾਂ ਉਨਟਾਰੀਓ ਦੇ ਵਾਸੀਆਂ ਨੂੰ ਇਹ ਪਤਾ ਹੈ ਕਿ ਕੀ ਕਰਨਾ ਹੈ। ਪਰਤਾਂ ਕੰਮ ਕਰਦੀਆਂ ਹਨ: ਆਪਣੇ ਟੀਕੇ ਲਗਵਾਓ, ਉਚਿਤ ਹੋਣ ‘ਤੇ ਮਾਸਕ ਪਾਓ, ਆਪਣੇ ਹੱਥਾਂ ਨੂੰ ਅਕਸਰ ਧੋਵੋ ਅਤੇ ਰੋਗਾਣੂ-ਮੁਕਤ ਕਰੋ, ਅਤੇ ਬਿਮਾਰ ਹੋਣ ਵੇਲੇ ਘਰ ਵਿੱਚ ਹੀ ਰਹੋ। ਜੇਕਰ ਤੁਹਾਨੂੰ ਲੱਛਣ ਹਨ ਅਤੇ ਆਪਣੇ ਫੈਮਿਲੀ ਡਾਕਟਰ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਡਾਕਟਰ, ਕਲੀਨਿਕ ਸਟਾਫ਼ ਅਤੇ ਹੋਰ ਮਰੀਜ਼ਾਂ ਦੀ ਸੁਰੱਖਿਆ ਲਈ ਮਾਸਕ ਪਾਓ।
ਫੈਮਿਲੀ ਡਾਕਟਰ ਉਨ੍ਹਾਂ ਲੋਕਾਂ ਨੂੰ ਵੀ ਬੇਨਤੀ ਕਰ ਰਹੇ ਹਨ, ਜਿਨ੍ਹਾਂ ਨੂੰ ਗੰਭੀਰ ਬਿਮਾਰੀ ਦੇ ਵੱਧ ਖ਼ਤਰੇ ਹਨ, ਤਾਂ ਜੋ ਉਹ ਇਲਾਜ ਕਰਵਾਉਣ ਦੀ ਯੋਜਨਾ ਬਣਾ ਸਕਣ। ਅੱਗੇ ਦੀ ਯੋਜਨਾ ਬਣਾਉਣਾ ਮਹੱਤਵਪੂਰਨ ਹੈ ਕਿਉਂਕਿ ਇਲਾਜਾਂ ਤੱਕ ਜਲਦੀ ਪਹੁੰਚ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਪੈਕਸਲੋਵਿਡ (Paxlovid) ਕੋਵਿਡ-19 ਦੇ ਉੱਚ ਜੋਖ਼ਮ ਵਾਲੇ ਮਰੀਜ਼ਾਂ ਲਈ ਇੱਕ ਇਲਾਜ ਹੈ ਅਤੇ, ਇਸਦੇ ਅਸਰਦਾਰ ਹੋਣ ਲਈ ਤੁਹਾਡੇ ਪਹਿਲੇ ਲੱਛਣਾਂ ਦੇ ਪ੍ਰਕਟ ਹੋਣ ਦੇ ਪੰਜ ਦਿਨਾਂ ਦੇ ਅੰਦਰ ਲੈਣ ਦੀ ਜ਼ਰੂਰਤ ਹੈ। ਰੈਮਡੀਸਿਵਿਰ (Remdesivir) ਉੱਚ-ਜੋਖ਼ਮ ਵਾਲੇ ਮਰੀਜ਼ਾਂ ਲਈ ਉਪਲਬਧ ਹੈ, ਜੋ ਪੈਕਸਲੋਵਿਡ (Paxlovid) ਨਹੀਂ ਲੈ ਸਕਦੇ, ਅਤੇ ਲੱਛਣਾਂ ਦੇ ਸੱਤ ਦਿਨਾਂ ਦੇ ਅੰਦਰ ਇਸ ਨੂੰ ਲੈਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਵਧੇਰੇ ਖ਼ਤਰਾ ਹੈ, ਤਾਂ ਇੱਕ ਯੋਜਨਾ ਬਣਾਉਣ ਲਈ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੋ – ਇਸ ਤਰ੍ਹਾਂ, ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਕੀ ਕਰਨਾ ਹੈ।
ਉਨਟਾਰੀਓ ਦੇ 2.2 ਮਿਲੀਅਨ ਤੋਂ ਵੱਧ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਹੈ, ਇਸ ਲਈ ਇਹ ਖਾਸ ਤੌਰ ‘ਤੇ ਮਹੱਤਵਪੂਰਨ ਹੈ ਕਿ ਵੱਧ ਤੋਂ ਵੱਧ ਲੋਕਾਂ ਕੋਲ ਬਿਮਾਰੀ ਦੀ ਰੋਕਥਾਮ ਕਰਨ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਸਹੀ ਜਾਣਕਾਰੀ ਉਪਲਬਧ ਹੋਵੇ। ਡਾ. ਕੁਮਾਨਨ ਨੇ ਕਿਹਾ, “ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਬੱਚਿਆਂ ਦੀ ਦੇਖਭਾਲ ਅਤੇ ਕਿਸ਼ੋਰਾਂ ਅਤੇ ਬਾਲਗਾਂ ਲਈ ਸਾਡੀਆਂ ਸੁਝਾਅ-ਸ਼ੀਟਾਂ ਤੁਹਾਡੀ ਇਹ ਜਾਣਨ ਵਿੱਚ ਮਦਦ ਕਰ ਸਕਦੀਆਂ ਹਨ ਕਿ ਕਦੋਂ ਅਤੇ ਕਿੱਥੇ ਦੇਖਭਾਲ ਕਰਨੀ ਹੈ”, ਤੁਸੀਂ ਇਹ ਸੁਝਾਅ-ਸ਼ੀਟਾਂ StayHealthyOntario.ca ‘ਤੇ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਲ ਫੈਮਿਲੀ ਡਾਕਟਰ ਨਹੀਂ ਹੈ, ਤਾਂ ਇੱਥੇ ਦੇਖਭਾਲ ਤੱਕ ਪਹੁੰਚਣ ਦੇ ਹੋਰ ਤਰੀਕੇ ਵੀ ਮੌਜੂਦ ਹਨ। ਜ਼ਰੂਰੀ ਦੇਖਭਾਲ ਕੇਂਦਰ ਐਮਰਜੈਂਸੀ-ਸਿੱਖਿਅਤ ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਦੁਆਰਾ ਜ਼ਿਆਦਾਤਰ ਸੱਟਾਂ ਅਤੇ ਬਿਮਾਰੀਆਂ ਲਈ ਇਲਾਜ ਦੀ ਪੇਸ਼ਕਸ਼ ਕਰਦੇ ਹਨ। ਉਨਟਾਰੀਓ ਦੇ ਵਾਸੀ ਅਕਸਰ ਕਿਸੇ ਅਪੌਇੰਟਮੈਂਟ ਤੋਂ ਬਿਨਾਂ ਨਰਸ ਜਾਂ ਡਾਕਟਰ ਨੂੰ ਮਿਲਣ ਲਈ ਵਾਕ-ਇਨ ਕਲੀਨਿਕਾਂ ‘ਤੇ ਜਾ ਸਕਦੇ ਹਨ। ਤੁਸੀਂ ਕਿਸੇ ਨਰਸ ਨਾਲ ਗੱਲ ਕਰਨ ਲਈ 811 ‘ਤੇ ਕਾਲ ਵੀ ਕਰ ਸਕਦੇ ਹੋ, ਜੋ 24 ਘੰਟੇ ਉਪਲਬਧ ਰਹਿੰਦੀ ਹੈ।
Home / ਘਰ ਪਰਿਵਾਰ / ਪਰਿਵਾਰਕ ਡਾਕਟਰ ਉਨਟਾਰੀਓ ਦੇ ਵਾਸੀਆਂ ਨੂੰ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਸਿਹਤਮੰਦ ਵਿੱਚ ਮਦਦ ਕਰਨ ਲਈ ਸੁਝਾਅ ਸਾਂਝੇ ਕਰਦੇ ਹਨ
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …