9 C
Toronto
Friday, November 21, 2025
spot_img
Homeਪੰਜਾਬਤਾਲਾਬੰਦੀ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਭਾਵਿਤ 2400 ਅਖੰਡ ਪਾਠ...

ਤਾਲਾਬੰਦੀ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਭਾਵਿਤ 2400 ਅਖੰਡ ਪਾਠ ਸਾਹਿਬ ਲਈ ਨਵੀਆਂ ਮਿਤੀਆਂ ਦਾ ਫੈਸਲਾ ਜਲਦੀ

80 ਅਸਥਾਨਾਂ ‘ਤੇ ਚੱਲਦੀਆਂ ਹਨ ਪਾਠਾ ਦੀਆਂ ਲੜੀਆਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਤਾਲਾਬੰਦੀ ਕਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਪ੍ਰਭਾਵਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2400 ਦੇ ਕਰੀਬ ਅਖੰਡ ਪਾਠ ਸਾਹਿਬ ਲਈ ਨਵੀਆਂ ਮਿਤੀਆਂ ਦਾ ਫੈਸਲਾ ਜਲਦੀ ਕੀਤਾ ਜਾਵੇਗਾ । ਇਨ੍ਹਾਂ ਅਖੰਡ ਪਾਠਾਂ ਲਈ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਵਲੋਂ ਸੰਗਤਾਂ ਨਾਲ ઠਰਾਬਤਾ ਕਰਕੇ ਛੇਤੀ ਹੀ ਨਵੀਂ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਤਾਲਾਬੰਦੀ ਕਾਰਨ ਅਖੰਡ ਪਾਠਾਂ ਦੀਆਂ ਇਹ ਲੜੀਆਂ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਸੀ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ 80 ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪਰਕਾਸ਼ ਹੁੰਦੇ ਹਨ। ਕੁੱਝ ਅਸਥਾਨਾਂ ‘ਤੇ ਅਖੰਡ ਪਾਠ ਕਰਵਾਉਣ ਲਈ ਸੰਗਤਾਂ ਨੂੰ ਚਾਰ ਸਾਲ ਤਕ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ।ਤਾਲਾਬੰਦੀ ਦੌਰਾਨ ਪਿਛਲੇ 8 ਹਫ਼ਤਿਆਂ ਤੋਂ ਸਿਰਫ 20 ਕੁ ਅਸਥਾਨਾਂ ‘ਤੇ ਹੀ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ। ਇਸ ਹਾਲਤ ਵਿੱਚ 1800 ਦੇ ਕਰੀਬ ਅਖੰਡ ਪਾਠ ਪ੍ਰਾਰੰਭ ਨਹੀਂ ਹੋ ਸਕੇ। ਸ੍ਰੀ ਅਮ੍ਰਿਤਸਰ ਵਿਖੇ ઠਹੀ ਸਥਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸ਼ਹੀਦ ਨਾਲ ਸਬੰਧਤ ਅਸਥਾਨਾਂ ‘ਤੇ ਹਰ ਮਹੀਨੇ ਸ੍ਰੀ ઠਗੁਰੂ ਗ੍ਰੰਥ ਸਾਹਿਬ ਜੀ ਦੇ 480 ਪਾਠ ਹੁੰਦੇ ਹਨ। ਪਰ ਪਿਛਲੇ 8 ਹਫ਼ਤਿਆਂ ਵਿਚ 12 ਅਸਥਾਨਾਂ ‘ਤੇ ਹੀ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਸਕੀਆਂ ਹਨ ਅਤੇ 600 ਦੇ ਕਰੀਬ ਅਖੰਡ ਪਾਠ ਨਹੀਂ ਹੋ ਸਕੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ઠਹਰਿ ਕੀ ਪਾਉੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁੰਬਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ, ਗੁਰਦੁਆਰਾ ਲਾਚੀ ਬੇਰ ਸਾਹਿਬ, ਗੁਰਦੁਆਰਾ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ, ਗੁਰਦੁਆਰਾ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਗੁਰਦੁਆਰਾ ਯਾਦਗਾਰ ਸ਼ਹੀਦਾਂ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਆਦਿ ਅਸਥਾਨਾਂ ‘ਤੇ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ઠਦੇ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ।

RELATED ARTICLES
POPULAR POSTS