ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਫੈਡਰਲ ਚੋਣਾਂ ਦੇ ਮੱਦੇਨਜ਼ਰ ਇੱਕ ਟਾਊਨ ਹਾਲ ਡਿਬੇਟ ਦਾ ਪ੍ਰਬੰਧ ਕੀਤਾ ਗਿਆ। ਇਹ ਡਿਬੇਟ ਸਿਟੀ ਆਫ ਬਰੈਂਪਟਨ ਵਲੋਂ ਆਯੋਜਿਤ ਕੀਤੀ ਗਈ, ਜਿਸ ‘ਚ ਬਰੈਂਪਟਨ ਦੇ ਲਿਬਰਲ ਪਾਰਟੀ, ਕੰਸਰਵੇਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ, ਗ੍ਰੀਨ ਪਾਰਟੀ ਅਤੇ ਪੀਪਲ ਪਾਰਟੀ ਆਫ ਕੈਨੇਡਾ ਦੇ ਉਮੀਦਵਾਰਾਂ ਨੇ ਹਿੱਸਾ ਲਿਆ। ਟਾਊਨ ਹਾਲ ਡਿਬੇਟ ਵਿਚ ਕਿਸੇ ਵੀ ਪਾਰਟੀ ਦੇ ਪੂਰੇ ਉਮੀਦਵਾਰ ਨਹੀਂ ਪੁੱਜੇ। ਸਿਟੀ ਆਫ ਬਰੈਂਪਟਨ ਵਲੋਂ ਬਰੈਂਪਟਨ ਦੇ ਰੋਜ਼ ਥਿਏਟਰ ‘ਚ ਸਾਰੀਆਂ ਹੀ ਪਾਰਟੀ ਦੇ ਫੈਡਰਲ ਉਮੀਦਵਾਰ ਲਈ ਵਿਚਾਰ ਡਿਬੇਟ ਦਾ ਆਯੋਜਨ ਕਰਵਾਇਆ ਗਿਆ। ਇਸ ਡਿਬੇਟ ‘ਚ ਸਾਰੇ ਉਮੀਦਵਾਰ ਪੁੱਜੇ, ਲਿਬਰਲ ਪਾਰਟੀ ਤੋਂ ਸਿਰਫ ਕਮਲ ਖਹਿਰਾ ਤੋਂ ਬਿਨਾਂ ਸਾਰੇ ਜੇਤੂ ਉਮੀਦਵਾਰ ਹਾਜ਼ਿਰ ਸਨ ਪਰ ਵਿਰੋਧੀ ਧਿਰ ਕੰਸਰਵੇਟਿਵ ਤੋਂ ਸਿਰਫ ਅਰਪਣ ਖੰਨਾ ਅਤੇ ਰਾਮੋਨਾ ਸਿੰਘ ਹੀ ਪੁੱਜੇ।
ਇਸ ਬਹਿਸ ਵਿਚ ਪੀਪਲ ਪਾਰਟੀ ਆਫ ਕੈਨਡਾ ਅਤੇ ਗ੍ਰੀਨ ਪਾਰਟੀ ਦੇ ਉਮੀਦਵਾਰ ਵੀ ਹਾਜ਼ਿਰ ਸਨ। ਇਸ ਡਿਬੇਟ ਵਿਚ ਸਾਰੇ ਉਮੀਦਵਾਰਾਂ ਨੇ ਬਰੈਂਪਟਨ ਦੇ ਲਈ ਸੰਕਲਪ ਪੇਸ਼ ਕੀਤੇ ਅਤੇ ਆਪਣੀ ਪਾਰਟੀ ਦਾ ਵਾਅਦੇ ਦੱਸੇ। ਲਿਬਰਲ ਪਾਰਟੀ ਦੇ ਉਮੀਦਵਾਰਾਂ ਨੇ ਆਪਣਾ ਚਾਰ ਸਾਲਾਂ ਦਾ ਰਿਕਾਰਡ ਪੇਸ਼ ਕੀਤਾ। ਪੈਨਲਿਸਟਾਂ ਦੇ ਡਿਬੇਟ ਵਿਚ ਬਰੈਂਪਟਨ ਅਤੇ ਕੈਨੇਡਾ ਦੇ ਵੱਖ ਵੱਖ ਮੁੱਦਿਆਂ ‘ਤੇ ਉਮੀਦਵਾਰਾਂ ਤੋਂ ਸਵਾਲ ਵੀ ਪੁੱਛੇ। ਸਵਾਲ ਜਵਾਬ ਦੌਰਾਨ ਉਮੀਦਵਾਰਾਂ ਨੇ ਇੱਕ ਦੂਜੇ ‘ਤੇ ਸਿਆਸੀ ਹਮਲੇ ਵੀ ਕੀਤੇ। ਜਿੱਤ ਚਾਹੇ ਕਿਸੇ ਪਾਰਟੀ ਦੀ ਹੋਵੇ ਪਰ ਇਸ ਤਰ੍ਹਾਂ ਦੀ ਡਿਬੇਟ ‘ਚ ਉਮੀਦਵਾਰ ਮੁੱਦਿਆਂ ਤੋਂ ਕਿੰਨੇ ਜਾਣੂ ਹਨ ਇਸ ਦਾ ਪਤਾ ਲੱਗ ਜਾਂਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …