Breaking News
Home / ਪੰਜਾਬ / ਬਿਆਸ ਦਰਿਆ ‘ਚ ਲੱਖਾਂ ਮੱਛੀਆਂ ਮਰਨ ਦਾ ਮਾਮਲਾ

ਬਿਆਸ ਦਰਿਆ ‘ਚ ਲੱਖਾਂ ਮੱਛੀਆਂ ਮਰਨ ਦਾ ਮਾਮਲਾ

ਕੀੜੀ ਅਫ਼ਗਾਨਾ ਮਿੱਲ ਬੰਦ, ਮਿਲ ਦਾ ਸੀਰਾ ਪਾਣੀ ‘ਚ ਮਿਲਣ ਕਰਕੇ ਹੋਈ ਘਟਨਾ
ਚੰਡੀਗੜ੍ਹ/ਬਿਊਰੋ ਨਿਊਜ਼
ਬਿਆਸ ਦਰਿਆ ਦੇ ਪਾਣੀ ਵਿੱਚ ਮਿੱਲ ਦਾ ਸੀਰਾ ਮਿਲਣ ਕਾਰਨ ਲੱਖਾਂ ਮੱਛੀਆਂ ਮਰਨ ਮਗਰੋਂ ਸਰਕਾਰ ਸਰਗਰਮ ਹੋ ਗਈ ਹੈ। ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਕੀੜੀ ਅਫਗਾਨਾ ਮਿੱਲ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਤੱਕ ਹੋਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਲ ਤੋਂ ਸੀਰਾ ਰਿਸਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾਵੇਗੀ ਕਿ ਪਾਣੀ ਵਿੱਚ ਸੀਰਾ ਕਿਵੇਂ ਆਇਆ? ਚੇਤੇ ਰਹੇ ਕਿ ਕੀੜੀ ਅਫ਼ਗਾਨਾ ਮਿੱਲ ਦਾ ਸੀਰਾ ਲੀਕ ਹੋਣ ਕਾਰਨ ਬਿਆਸ ਦਰਿਆ ਵਿੱਚ ਲੱਖਾਂ ਮੱਛੀਆਂ ਮਾਰੀਆਂ ਗਈਆਂ। ਬਿਆਸ ਦਰਿਆ ਦੇ ਪਾਣੀ ਦਾ ਰੰਗ ਕਾਲਾ ਨਜ਼ਰ ਆ ਰਿਹਾ ਸੀ। ਕਸਬਾ ਬਿਆਸ ਪੁਲ ‘ਤੇ ਦਰਿਆ ਕੰਢੇ ਵੱਡੀ ਮਾਤਰਾ ਵਿੱਚ ਮੱਛੀਆਂ ਤੇ ਹੋਰ ਜੀਵ-ਜੰਤੂ ਤੜਫ਼ ਤੜਫ਼ ਕੇ ਮਰ ਗਏ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …