ਸੁਖਬੀਰ ਬਾਦਲ ਦੀਆਂ ਗੱਪਾਂ ਪੰਜਾਬ ਨੂੰ ਪੈ ਰਹੀਆਂ ਹਨ ਮਹਿੰਗੀਆਂ
ਹਰੀਕੇ ਪੱਤਣ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ‘ਸ਼੍ਰੋਮਣੀ ਗੱਪੀ’ ਕਰਾਰ ਦਿੰਦੇ ਹੋਏ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਰਾਜ ਪੱਧਰੀ ਮੁਹਿੰਮ ਹਰੀਕੇ ਪੱਤਣ ਵਿਖੇ ਜਲ ਬੱਸ ਅੱਡੇ ਤੋਂ ਸ਼ੁਰੂ ਕੀਤੀ ਹੈ।ਪਾਰਟੀ ਦੇ ਜ਼ੀਰਾ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਵੱਲੋਂ ਹਰੀਕਾ ਹੈੱਡਵਰਕਸ ਉਪਰ ਬਣਾਏ ਗਏ ਜਲ-ਥਲੀ ਬੱਸ ਅੱਡੇ ਦੇ ਗੇਟ ਉਤੇ ਧਰਨਾ ਲਾਇਆ। ਇਸ ਦੀ ਅਗਵਾਈ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਮਾਰੀਆਂ ਜਾ ਰਹੀਆਂ ਗੱਪਾਂ ਪੰਜਾਬ ਤੇ ਪੰਜਾਬ ਦੀ ਜਨਤਾ ਨੂੰ ਬਹੁਤ ਮਹਿੰਗੀਆਂ ਪੈ ਰਹੀਆਂ ਹਨ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਉਹ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਦੇ ਸੱਦੇ ਉਪਰ ਸੁਖਬੀਰ ਬਾਦਲ ਦੀ ਜਲ ਬੱਸ ਵੇਖਣ ਆਏ ਸਨ, ਪਰ ਕਰੋੜਾਂ ਰੁਪਏ ਖਰਚ ਕੇ ਲਿਆਂਦੀ ਇਸ ਜਲ ਬੱਸ ਦੇ ਅੱਡੇ ਉਤੇ ਜਿੰਦਰਾ ਲੱਗਾ ਪਿਆ ਹੈ। ਵੜੈਚ ਨੇ ਕਿਹਾ ਕਿ ਪੰਜਾਬ ਵਿੱਚੋਂ ਕਿਸੇ ਨੇ ਵੀ ਸੁਖਬੀਰ ਬਾਦਲ ਕੋਲੋਂ ਜਲ ਬੱਸ ਚਲਾਉਣ ਦੀ ਮੰਗ ਨਹੀਂ ਕੀਤੀ ਸੀ। ਗੱਪ ਮਾਰਨ ਦੇ ਆਦੀ ਸੁਖਬੀਰ ਬਾਦਲ ਦੇ ਮੂੰਹੋਂ ਜਲ ਬੱਸ ਦੀ ਗੱਲ ਨਿਕਲ ਗਈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ 293 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ
ਕਿਹਾ : ਜਲਦੀ ਹੀ ਖੋਲ੍ਹੇ ਜਾਣਗੇ 30 ਹੋਰ ਮੁਹੱਲਾ ਕਲੀਨਿਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ …