ਬੰਗਲਾ ਢਾਹੁਣ ਲਈ ਰਿਮੋਰਟ ਨਾਲ ਕੀਤਾ ਧਮਾਕਾ
ਮੁੰਬਈ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਫਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਅਲੀਬਾਗ ਸਥਿਤ ਬੰਗਲਾ ਅੱਜ ਢਾਹ ਦਿੱਤਾ ਗਿਆ। ਇਸ ਨੂੰ ਢਾਹੁਣ ਲਈ 30 ਕਿਲੋ ਡਾਇਨਾ ਮਾਈਟ ਦੀ ਵਰਤੋਂ ਕੀਤੀ ਅਤੇ ਰਿਮੋਰਟ ਨਾਲ ਧਮਾਕਾ ਕੀਤਾ ਗਿਆ। ਸਮੁੰਦਰੀ ਤੱਟ ਦੇ ਨੇੜੇ ਬਣੇ ਇਸ ਬੰਗਲੇ ਦੀ ਕੀਮਤ ਕਰੀਬ 100 ਕਰੋੜ ਰੁਪਏ ਸੀ। ਇਸ ਨੂੰ ਤੋੜਨ ਦਾ ਕੰਮ 25 ਜਨਵਰੀ ਤੋਂ ਸ਼ੁਰੂ ਹੋਇਆ ਸੀ, ਪਰ ਬਹੁਤ ਜ਼ਿਆਦਾ ਮਜ਼ਬੂਤ ਹੋਣ ਕਰਕੇ ਇਸ ਨੂੰ ਡਾਇਨਾ ਮਾਈਟ ਨਾਲ ਢਾਹੁਣ ਦਾ ਫੈਸਲਾ ਕੀਤਾ ਗਿਆ। ਪ੍ਰਸ਼ਾਸਨ ਨੇ ਦੱਸਿਆ ਕਿ ਇਹ ਬੰਗਲਾ ਗੈਰਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ। ਨੀਰਵ ਨੂੰ 2011 ਵਿਚ 376 ਵਰਗ ਮੀਟਰ ਵਿਚ ਬੰਗਲਾ ਬਣਾਉਣ ਦੀ ਆਗਿਆ ਮਿਲੀ ਸੀ, ਪਰ ਉਸ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ 1081 ਵਰਗ ਮੀਟਰ ਵਿਚ ਇਹ ਬੰਗਲਾ ਬਣਾਇਆ ਸੀ। ਧਿਆਨ ਰਹੇ ਕਿ ਨੀਰਵ ਮੋਦੀ ‘ਤੇ ਮੇਹੁਲ ਚੌਕਸੀ ਨਾਲ ਮਿਲ ਕੇ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਆਰੋਪ ਹੈ। ਦੋਵੇਂ ਆਰੋਪੀ ਦੇਸ਼ ਛੱਡ ਕੇ ਭੱਜ ਗਏ ਹਨ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੀ.ਬੀ.ਆਈ. ਅਤੇ ਈ.ਡੀ. ਨੂੰ ਸੌਂਪੀ ਗਈ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …