10.2 C
Toronto
Sunday, May 10, 2026
spot_img
Homeਪੰਜਾਬਸੰਗਰੂਰ 'ਚ ਦਲਿਤ ਨੌਜਵਾਨ ਨੂੰ ਤਿੰਨ ਘੰਟਿਆਂ ਤੱਕ ਬੰਨ੍ਹ ਕੇ ਕੁੱਟਿਆ

ਸੰਗਰੂਰ ‘ਚ ਦਲਿਤ ਨੌਜਵਾਨ ਨੂੰ ਤਿੰਨ ਘੰਟਿਆਂ ਤੱਕ ਬੰਨ੍ਹ ਕੇ ਕੁੱਟਿਆ

ਪਾਣੀ ਮੰਗਿਆ ਤਾਂ ਪਿਲਾਇਆ ਪਿਸ਼ਾਬ
ਸੰਗਰੂਰ/ਬਿਊਰੋ ਨਿਊਜ਼
ਪੰਜਾਬ ਵਿਚ ਦਿਲ ਨੂੰ ਹਲੂਣ ਦੇਣ ਵਾਲੀ ਬਹੁਤ ਹੀ ਨਿੰਦਾਣਯੋਗ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੀ ਹੈ, ਜਿੱਥੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਇਕ ਦਲਿਤ ਨੌਜਵਾਨ ਨੂੰ ਚਾਰ ਵਿਅਕਤੀਆਂ ਨੇ 3 ਘੰਟੇ ਬੰਨ੍ਹ ਕੇ ਰਾਡਾਂ ਅਤੇ ਡੰਡਿਆਂ ਨਾਲ ਕੁੱਟਿਆ। ਆਰੋਪੀਆਂ ਨੇ ਉਸ ਨੌਜਵਾਨ ਦੀਆਂ ਲੱਤਾਂ ਦਾ ਮਾਸ ਵੀ ਪਲਾਸ ਨਾਲ ਨੋਚ ਦਿੱਤਾ ਅਤੇ ਜਦੋਂ ਪੀੜਤ ਨੇ ਪਾਣੀ ਮੰਗਿਆ ਤੇ ਉਸ ਨੂੰ ਪਿਸ਼ਾਬ ਪਿਲਾਇਆ ਗਿਆ। ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨ ਨੂੰ ਰੋਹਤਕ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟਣੀਆਂ ਵੀ ਪੈ ਸਕਦੀਆਂ ਹਨ। ਪੁਲਿਸ ਨੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਫਰਾਰ ਦੱਸਿਆ ਜਾ ਰਿਹਾ ਹੈ।

RELATED ARTICLES
POPULAR POSTS