ਏਟੀਐਮ ‘ਚ 11 ਲੱਖ ਰੁਪਏ ਤੋਂ ਵੱਧ ਦੀ ਸੀ ਨਕਦੀ
ਕਪੂਰਥਲਾ/ਬਿਊਰੋ ਨਿਊਜ਼
ਸੁਲਤਾਨਪੁਰ ਲੋਧੀ ਵਿੱਚ ਲੁਟੇਰੇ ਅੱਜ ਸਵੇਰੇ ਬੈਂਕ ਦਾ ਏ.ਟੀ.ਐਮ. ਪੁੱਟ ਕੇ ਲੈ ਗਏ। ਇਸ ਏਟੀਐਮ ਵਿੱਚ 11 ਲੱਖ 43 ਹਜ਼ਾਰ ਦੀ ਨਗਦੀ ਸੀ। ਘਟਨਾ ਸਵੇਰੇ ਕਰੀਬ ਪੰਜ ਵਜੇ ਦੀ ਹੈ। ਓਬੀਸੀ ਬੈਂਕ ਦੇ ਏਟੀਐਮ ਨੂੰ ਨਕਾਬਪੋਸ਼ ਵਿਅਕਤੀ ਗੈਸ ਕਟਰ ਦੀ ਸਹਾਇਤਾ ਨਾਲ ਪੁੱਟ ਕੇ ਲੈ ਗਏ। ਘਟਨਾ ਨੂੰ ਦੇਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੁਟੇਰੇ ਘਟਨਾ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਗਏ। ਐਸਐਸਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਸਾਰੀ ਕਾਰਵਾਈ ਏਟੀਐਮ ਵਿੱਚ ਲੱਗੇ ਸੀਸੀਵੀਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Check Also
ਪਰਵਾਸੀ ਮਜ਼ਦੂਰਾਂ ਨੂੰ ਪਿੰਡ ’ਚੋਂ ਬਾਹਰ ਕੱਢਣ ਦਾ ਮਤਾ ਪਾਸ
ਬੂਟਾ ਸਿੰਘ ਵਾਲਾ ਦੀ ਗਰਾਮ ਸਭਾ ਨੇ ਲਿਆ ਫੈਸਲਾ ਬਨੂੜ/ਬਿਊਰੋ ਨਿਊਜ਼ ਮੁਹਾਲੀ ਦੇ ਕਸਬਾ ਬਨੂੜ …