ਕਿਹਾ : ਆਦਿਵਾਸੀਆਂ ਨੂੰ ਜੰਗਲੀ ਜ਼ਮੀਨ ਦਾ ਹੱਕ ਮਿਲਣਾ ਚਾਹੀਦਾ ਹੈ
ਵਾਇਨਾਡ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵਾਇਨਾਡ ਦੌਰੇ ਦਾ ਅੱਜ ਦੂਜਾ ਦਿਨ ਹੈ। ਉਨ੍ਹਾਂ ਨੇ ਡਾ. ਅੰਬੇਦਕਰ ਡਿਸਟਿ੍ਰਕਟ ਮੈਮੋਰੀਅਲ ਕੈਂਸਰ ਸੈਂਟਰ ’ਚ ਪਾਵਰ ਫੈਸੀਲਿਟੀ ਦਾ ਉਦਘਾਟਨ ਕੀਤਾ ਅਤੇ ਇਸ ਦੇ ਲਈ ਉਨ੍ਹਾਂ ਸੰਸਦੀ ਫੰਡ ਤੋਂ 50 ਲੱਖ ਰੁਪਏ ਵੀ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਲਵੀਂ ਲਾਈਨ ਬਿਜਲੀ ਕਟੌਤੀ ਦੀ ਪ੍ਰੇਸ਼ਾਨੀ ਨੂੰ ਖਤਮ ਕਰ ਦੇਵੇਗੀ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ’ਚ ਇਸ ਸਮੇਂ ਦੋ ਵਿਚਾਰਧਾਰਾਵਾਂ ਦਰਮਿਆਨ ਜੰਗ ਛਿੜੀ ਹੋਈ ਹੈ। ਅਸੀਂ ਤੁਹਾਨੂੰ ਆਦਿਵਾਸੀ ਮੰਨਦੇ ਹਾਂ ਅਤੇ ਤੁਸੀਂ ਇਸ ਦੇ ਅਸਲੀ ਹੱਕਦਾਰ ਹੋ। ਉਥੇ ਹੀ ਦੂਜੇ ਵਿਚਾਰਧਾਰਾ ਤੁਹਾਨੂੰ ਆਦਿਵਾਸੀ ਨਹੀਂ ਬਨਵਾਸੀ ਮੰਨਦੀ ਹੈ ਅਤੇ ਉਹ ਲੋਕ ਤੁਹਾਨੂੰ ਦੇਸ਼ ਦਾ ਅਸਲੀ ਹੱਕਦਾਰ ਨਹੀਂ ਮੰਨਦੇ। ਧਿਆਨ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੇ ਸੰਸਦੀ ਹਲਕੇ ਵਾਇਨਾਡ ਦੇ ਦੌਰੇ ’ਤੇ ਹਨ ਅਤੇ ਸੰਸਦ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਦਾ ਵਾਇਨਾਡ ਦਾ ਇਹ ਪਹਿਲਾ ਦੌਰਾ ਹੈ। ਜਦਕਿ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਰਾਹੁਲ ਗਾਂਧੀ ਸੰਸਦ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਸੀ।