Breaking News
Home / ਕੈਨੇਡਾ / ਰੈਡ ਵਿੱਲੋ ਕਲੱਬ ਵਲੋਂ ਕ੍ਰਿਸਮਸ, ਸ਼ਹੀਦੀ ਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ

ਰੈਡ ਵਿੱਲੋ ਕਲੱਬ ਵਲੋਂ ਕ੍ਰਿਸਮਸ, ਸ਼ਹੀਦੀ ਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ

red-willow-club-copy-copyਬਰੈਂਪਟਨ /ਬਿਊਰੋ ਨਿਊਜ਼
ਪੰਜਾਬੀ ਕਿਤੇ ਵੀ ਚਲੇ ਜਾਣ ਮਹੱਤਵਪੂਰਨ ਦਿਨਾਂ ਨੂੰ ਮਨਾਉਣਾ ਨਹੀਂ ਭੁਲਦੇ । ਨਾਲ ਹੀ ਅਸੀਂ ਨਵੀਂ ਥਾਂ ਜਾ ਕੇ ਉੱਥੋਂ ਦੇ ਸਭਿੱਆਚਾਰ , ਤਿਉਹਾਰਾਂ ਅਤੇ ਰਹੁ ਰੀਤਾਂ ਨੂੰ ਵੀ ਉੰਨੇ ਹੀ ਹੁਲਾਸ ਨਾਲ ਮਨਾਉਂਦੇ ਹਾਂ। ‘ਮਾਨਸ ਕੀ ਜਾਤ ਸੱਭੈ ਏਕੈ ਪਹਿਚਾਨਬੋ’ ਮੁਤਾਬਕ ਰੈੱਡ ਵਿੱਲੋ ਕਲੱਬ ਵਲੋਂ ਕ੍ਰਿਸਮਸ, ਸ਼ਹੀਦੀ ਸਪਤਾਹ ਅਤੇ ਨਵੇਂ ਸਾਲ ਦੇ ਆਉਣ ਦੇ ਸੰਦਰਭ ਵਿੱਚ ਸੰਖੇਪ ਪਰ ਭਾਵਪੂਰਤ ਪ੍ਰੋਗਰਾਮ ਕੀਤਾ ਗਿਆ। ਬਹੁਤ ਸਾਰੇ ਮੈਂਬਰਾਂ ਦੇ ਇੰਡੀਆ ਚਲੇ ਜਾਣ ਅਤੇ ਹੱਡ-ਚੀਰਵੀਂ ਠੰਢ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਰੈੱਡ ਵਿੱਲੋ ਕਲੱਬ ਮੈਂਬਰ ਹਾਜ਼ਰ ਸਨ।
ਚਾਹ ਪਾਣੀ ਤੋਂ ਬਾਅਦ ਕਲੱਬ ਦੇ ਸਕੱਤਰ ਹਰਜੀਤ ਬੇਦੀ ਨੇ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨਾਂ ਸੁਖਦੇਵ ਸਿੰਘ ਝੰਡ ਅਤੇ ਪ੍ਰੋ: ਜੰਗੀਰ ਸਿੰਘ ਕਾਹਲੋਂ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਪ੍ਰੌ: ਜੰਗੀਰ ਸਿੰਘ ਕਾਹਲੋਂ ਨੁੰ ਆਪਣੇ ਵਿਚਾਰ ਪਰਗਟ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਆਪਣੇ ਵਿਚਾਰ ਪਰਗਟਾਉਂਦੇ ਹੋਏ ਕਿਹਾ ਕਿ ਸਾਨੂੰ ਆਪਣੇ ਸ਼ਹੀਦਾ ਨੂੰ ਯਾਦ ਕਰਦੇ ਹੋਏ ਸੱਚ ਤੇ ਪਹਿਰਾ ਦੇਣਾ ਅਤੇ ਜ਼ੁਲਮ ਵਿਰੁੱਧ ਆਵਾਜ਼ ਜਰੂਰ ਉਠਾਉਣੀ ਚਾਹੀਦੀ ਹੈ। ਇਸ ਉਪਰੰਤ ਸੁਖਦੇਵ ਸਿੰਘ ਝੰਡ ਨੇ ਸਰੋਤਿਆਂ ਨੂੰ  ਵਿਰਸੇ ਨਾਲ ਜੋੜਦਿਆਾਂ ਇਤਿਹਾਸਕ ਹਵਾਲੇ ਦਿੱਤੇ ਅਤੇ ਕਿਹਾ ਕਿ ਹੂਣ ਅਸੀਂ ਮਲਟੀਕਲਚਰਲ ਦੇਸ਼ ਵਿੱਚ ਆ ਗਏ ਹਾਂ ਅਤੇ ਸਾਨੂੰ ਸਭਨਾਂ ਵਿਚਾਰਾਂ ਦਾ ਸਤਿਕਾਰ ਕਰਨਾ ਅਤੇ ਸੱਚ ਦੇ ਪਹਿਰੇਦਾਰ ਬਣ ਕੇ ਡਟਣਾ ਚਾਹੀਦਾ ਹੈ।
ਬੁਲਾਰਿਆਂ ਦੇ ਵਿਚਾਰਾਂ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕ੍ਰਿਸਮਸ ਦੇ ਤਿਉਹਾਰ ਵਿੱਚ ਈਸਾ ਅਲੋਪ ਹੁੰਦਾ ਜਾ ਰਿਹਾ ਹੈ ਤੇ ਸ਼ਾਂਤਾ ਕਲਾਜ ਦਾ ਬੋਲ-ਬਾਲਾ ਵਧੇਰੇ ਅਤੇ ਤੋਹਫਿਆਂ ਦੇ ਆਦਾਨ ਪਰਦਾਨ ਅਤੇ ਪਾਰਟੀਆਂ ਤੇ ਹੀ ਵਧੇਰੇ ਜੋਰ ਹੁੰਦਾ ਹੈ। ਇਸੇ ਤਰ੍ਹਾਂ ਸਾਹਿਬਜਾਦਿਆਂ ਦਾ ਸ਼ਹੀਦੀ ਜੋੜ ਮੇਲਾ ਉਹਨਾਂ ਦੇ ਹਰ ਤਰ੍ਹਂਾਂ ਦੇ ਡਰ ਅਤੇ ਲਾਲਚ ਅੱਗੇ ਨਾ ਝੁਕਣ ਤੋਂ ਮਨੁੱਖ ਨੂੰ ਸੇਧ ਲੈ ਕੇ ਆਪਣੇ ਵਿਚਾਰਾਂ ਤੇ ਅਡੋਲ ਰਹਿਣ ਅਤੇ ਜ਼ੁਲਮ ਵਿਰੁੱਧ ਡਟਣ ਦੀ ਪਰੇਰਣਾ ਲੈਣ ਦੀ ਥਾਂ ਸਿਆਸੀ ਪਾਰਟੀਆਂ ਦੇ ਪਰਚਾਰ ਦਾ ਸਾਧਨ ਅਤੇ ਇੱਕ ਮਨੋਰੰਜਕ ਮੇਲਾ ਬਣਦਾ ਜਾ ਰਿਹਾ ਹੈ।  ਇਸੇ ਦੌਰਾਨ ਹਰਜੀਤ ਬੇਦੀ ਨੇ ਆਪਣੀ ਨਵੀਂ ਕਵਿਤਾ ‘ਨਵੇਂ ਸਾਲ ਦਿਆ ਸੂਰਜਾ, ਜੱਗ ਤੋਂ ਜੰਗ ਦੇ ਬੱਦਲ ਹਟਾ’ ਸਰੋਤਿਆਂ ਨਾਲ ਸਾਂਝੀ ਕੀਤੀ। ਜੰਗੀਰ ਸਿੰਘ ਸੈਂਭੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਡੇ ਵਿਰਸੇ ਨਾਲ ਜੁੜ ਕੇ ਸਾਡੇ ਮਹਾਂਪੁਰਖਾਂ ਅਤੇ ਗੁਰੂਆਂ ਦੇ ਵਿਚਾਰਾਂ ਦੇ ਧਾਰਨੀ ਹੋਕੇ ਆਪਸੀ ਮਿਲਵਰਤਨ ਅਤੇ ਆਪਸੀ ਭਾਈਚਾਰਾ ਮਜ਼ਬੂਤ ਬਣਾਉਣਾ ਚਾਹੀਦਾ ਹੈ। ਜਿਸ ਨਾਲ ਅੰਤਰੀਵ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਇਸ ਪ੍ਰੋਗਰਾਮ ਦੇ ਅੰਤ ਤੇ ਐਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਜੋ ਇਸ ਕਲੱਬ ਦੇ ਡਾਇਰੈਟਰ ਵੀ ਹਨ ਨੇ ਬੜੇ ਭਾਵਕ ਸ਼ਬਦਾਂ ਵਿੱਚ ਉਦਾਹਰਣਾਂ ਦੇ ਕੇ ਭਾਵਪੂਰਤ ਢੰਗ ਆਪਣਾ ਰਹਿੰਦਾ ਜੀਵਣ ਵਧੀਆ ਮਨੁੱਖ ਦੇ ਤੌਰ ‘ਤੇ ਜਿਊਣ ਦੀ ਪ੍ਰੇਰਣਾ ਦਿੱਤੀ। ਇਸ ਪ੍ਰੋਗਰਾਮ ਨੂੰ ਸਮੇਟਦੇ ਹੋਏ ਸਕੱਤਰ ਹਰਜੀਤ ਬੇਦੀ ਨੇ ਸਾਰੇ ਕਲੱਬ ਮੈਂਬਰਾਂ ਤੇ ਖਾਸ ਤੌਰ ‘ਤੇ ਬਲਵੰਤ ਕਲੇਰ, ਅਮਰਜੀਤ ਸਿੰਘ, ਸ਼ਿਵਦੇਵ ਰਾਏ ਅਤੇ ਮਹਿੰਦਰ ਕੌਰ ਪੱਡਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਦਿਨ ‘ਚ ਹੀ ਮੈਂਬਰਾਂ ਨਾਲ ਸੰਪਰਕ ਅਤੇ ਹੋਰ ਪਰਬੰਧ ਬੜੇ ਸੁਚੱਜੇ ਢੰਗ ਨਾਲ ਕੀਤੇ। ਇੰਡੀਆ ਤੋਂ ਆਏ ਸਟੂਡੈਂਟਾਂ ਅਭਿਨਵ ਪੁਰੀ, ਸਤਨਾਮ ਸਿੰਘ ਤੇ ਗੁਰਵਿੰਦਰ ਗੈਰੀ ਨੇ ਸੀਨੀਅਰਜ਼ ਦੀ ਸੇਵਾ ਕਰਕੇ ਅਤੇ ਪ੍ਰੋਗਰਾਮ ਦੇਖ ਕੇ ਖੁਸ਼ੀ ਪ੍ਰਾਪਤ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …