14 C
Toronto
Monday, October 5, 2026
spot_img
HomeਕੈਨੇਡਾFrontਟਰੰਪ ਦੇ ਕੰਮਕਾਜ ਤੋਂ 70 ਫੀਸਦੀ ਅਮਰੀਕੀ ਸੰਤੁਸ਼ਟ ਨਹੀਂ

ਟਰੰਪ ਦੇ ਕੰਮਕਾਜ ਤੋਂ 70 ਫੀਸਦੀ ਅਮਰੀਕੀ ਸੰਤੁਸ਼ਟ ਨਹੀਂ

ਟਰੰਪ ਦੇ ਕੰਮਕਾਜ ਤੋਂ 70 ਫੀਸਦੀ ਅਮਰੀਕੀ ਸੰਤੁਸ਼ਟ ਨਹੀਂ

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਰਿਪਬਲਿਕਨ ਪਾਰਟੀ ’ਚ ਹੋਈ ਬਗਾਵਤ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਉਨ੍ਹਾਂ ਦੀ ਆਪਣੀ ਹੀ ਰਿਪਬਲਿਕਨ ਪਾਰਟੀ ਵਿਚ ਬਗਾਵਤ ਦੇ ਸੰਕੇਤ ਦਿੱਸਣ ਲੱਗੇ ਹਨ ਅਤੇ ਟਰੰਪ ਦੀ ਹਰਮਨ ਪਿਆਰਤਾ ਵੀ ਘਟ ਰਹੀ ਹੈ। ਇਸਦੇ ਚੱਲਦਿਆਂ ਪਾਰਟੀ ਆਗੂਆਂ ਨੂੰ ਡਰ ਹੈ ਕਿ ਮੱਧਕਾਲੀ ਚੋਣਾਂ ਵਿਚ ਟਰੰਪ ਦਾ ਸਾਥ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਗਲੇ, ਯਾਨੀ ਨਵੰਬਰ ਮਹੀਨੇ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਈ ਰਿਪਬਲਿਕਨ ਉਮੀਦਵਾਰਾਂ ਨੇ ਟਰੰਪ ਤੋਂ ਦੂਰੀ ਬਣਾ ਲਈ ਹੈ। ਕਈਆਂ ਨੇ ਆਪਣੀ ਚੋਣਾਵੀ ਵੈਬਸਾਈਟ ਤੋਂ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ‘ਅਮਰੀਕਾ ਫਸਟ’ ਏਜੰਡੇ ਦਾ ਜ਼ਿਕਰ ਹਟਾ ਦਿੱਤਾ ਹੈ ਅਤੇ ਕੁਝ ਆਗੂ ਉਨ੍ਹਾਂ ਦੇ ਨਾਲ ਮੰਚ ਸਾਂਝਾ ਕਰਨ ਤੋਂ ਵੀ ਬਚ ਰਹੇ ਹਨ। ਇਕ ਸਰਵੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਸਿਰਫ 30 ਫੀਸਦੀ ਅਮਰੀਕੀ ਹੀ, ਟਰੰਪ ਦੇ ਕੰਮਕਾਜ ਤੋਂ ਖੁਸ਼ ਹਨ ਅਤੇ 70 ਫੀਸਦੀ ਅਮਰੀਕੀ, ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਅਮਰੀਕਾ ਵਾਸੀ ਵਧੀਆਂ ਕੀਮਤਾਂ ਕਰਕੇ ਵੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

RELATED ARTICLES
POPULAR POSTS