Breaking News
Home / Uncategorized / ਸੂਬੇਦਾਰ ਜੋਗਿੰਦਰ ਸਿੰਘ’ ਫਿਲਮਵਿੱਚਅਜੈਬ ਸਿੰਘ ਬਣੇ ਕੁਲਵਿੰਦਰਬਿੱਲਾ ਨੇ ਉਚਾ ਕੀਤਾਅਦਾਕਾਰੀਦਾ ਪੱਧਰ

ਸੂਬੇਦਾਰ ਜੋਗਿੰਦਰ ਸਿੰਘ’ ਫਿਲਮਵਿੱਚਅਜੈਬ ਸਿੰਘ ਬਣੇ ਕੁਲਵਿੰਦਰਬਿੱਲਾ ਨੇ ਉਚਾ ਕੀਤਾਅਦਾਕਾਰੀਦਾ ਪੱਧਰ

ਮਸ਼ਹੂਰ ਗਾਇਕ ਕੁਲਵਿੰਦਰਬਿੱਲਾ ਯੁੱਧ ਫਿਲਮਸੂਬੇਦਾਰ ਜੋਗਿੰਦਰ ਸਿੰਘ ਵਿੱਚਸਿਪਾਹੀਅਜੈਬ ਸਿੰਘ ਦੀਭੂਮਿਕਾ ਤੇ ਪਰਮਵੀਰਚੱਕਰਜੇਤੂ ਸੁਬੇਦਾਰ ਜੋਗਿੰਦਰ ਸਿੰਘ ਦੇ ਜੀਵਨ’ਤੇ ਫ਼ਿਲਮਬਣਾਉਣਵਾਲੀਪੂਰੀਨਿਰਮਾਤਾਟੀਮ ਨੇ ਦਸਮਪਿਤਾ ਦੇ ਇਸ ਮਹਾਂਵਾਕਅਨੁਸਾਰਸੂਬੇਦਾਰ ਜੋਗਿੰਦਰ ਸਿੰਘ ਦੀਅਜ਼ੀਮਕੁਰਬਾਨੀ ਨੂੰ ਪਰਦੇ ‘ਤੇ ਲਿਆਉਣਲਈਬੇਹੱਦਮੁਸ਼ਕਲਾਂ ਤੇ ਔਂਕੜਾਂ ਦਾਸਾਹਮਣਾਕੀਤਾ।
1962 ਦੀਹਿੰਦ-ਚੀਨ ਜੰਗ ਇਕ ਬਹੁਤ ਹੀ ਦਰਦਨਾਕਘਟਨਾ ਹੈ, ਪਰਭਾਰਤੀਸਿਪਾਹੀਆਂ ਦੇ ਅਸਾਧਾਰਨ ਹੌਂਸਲੇ ਅਤੇ ਬਹਾਦਰੀ ਦੇ ਕਾਰਨਭਾਰਤੀਆਂ ਲਈਮਾਣਵਾਲੀ ਗੱਲ ਹੈ। ਇਹ ਸਾਨੂੰ ਉਸ ਸਮੇਂ ਵੱਲਲੈਜਾਂਦਾ ਹੈ ਜਦੋਂ ਸਾਡੇ ਦੇਸ਼ ਨੇ ਆਪਣੇ ਆਪ ਨੂੰ ਬ੍ਰਿਟਿਸ਼ਸ਼ਾਸਨਦੀਆਂ ਬੇੜੀਆਂ ਤੋਂ ਅਜ਼ਾਦਕਰਲਿਆ ਸੀ ਅਤੇ ਭਾਰਤਅਤੇ ਪਾਕਿਸਤਾਨਵਿਚਵੰਡਿਆ ਗਿਆ ਸੀ। ਮੁਲਕ ਦੇ ਅਜੇ ਪਿਛਲੇ ਜ਼ਖ਼ਮਵੀਨਹੀਂ ਭਰੇ ਸੀ ਕਿ 20 ਅਕਤੂਬਰ, 1962 ਨੂੰ ਚੀਨ ਨੇ ਭਾਰਤ ਤੇ ਹਮਲਾਕਰਦਿੱਤਾ, ਜੋ ਭਾਰਤਕਦੇ ਸੁਪਨੇ ‘ਚ ਸੋਚ ਵੀਨਹੀਂ ਸੀ ਸਕਦਾ।ਅਤੀਤਵਿਚ ਦੋ ਦੇਸ਼ਾਂ ਵਿਚਕਾਰਲੰਬੇ ਦੋਸਤਾਨਾਸਬੰਧਾਂ ਕਾਰਨਚੀਨ ਨੇ ਕਦੇ ਵੀਹਮਲਾਨਹੀਂ ਸੀ ਕੀਤਾ।ਹੱਦ ਤੋਂ ਜ਼ਿਆਦਾਵਿਸ਼ਵਾਸਹੋਣਕਰਕੇ ਭਾਰਤ ਨੂੰ ਇਸ ਜੰਗ ਲਈਤਿਆਰੀਕਰਨਦਾ ਮੌਕਾ ਨਹੀਂ ਮਿਲਿਆ।ਸਿੱਟੇ ਵਜੋਂ, ਜਦੋਂ ਚੀਨ ਨੇ ਅਕਸਾਈ-ਚਿਨ ਤੋਂ ਅਰੁਣਾਚਲਪ੍ਰਦੇਸ਼ਤੱਕ ਇਕੋ ਸਮੇਂ ਹਮਲਾਕਰਦਿੱਤਾ ਤਾਂ ਭਾਰਤਅਤੇ ਚੀਨ ਦੇ ਵਿਚਕਾਰ ਜੰਗ ਦਾਖ਼ਤਰਨਾਕ ਮਾਹੌਲ ਬਣ ਗਿਆ। ਇਸ ਅਚਾਨਕਹਮਲੇ ਦੇ ਜਵਾਬਵਿੱਚ, ਸਾਡੇ ਬਹਾਦੁਰਭਾਰਤੀ ਫੌਜੀਆਂ ਨੇ ਆਪਣੇ ਫਰਜ਼ ਨੂੰ ਨਿਭਾਉਂਦੇ ਹੋਇਆਂ ਦੁਸ਼ਮਣ ਦੇ ਖਿਲਾਫ ਇੱਕ ਜ਼ਬਰਦਸਤਜਵਾਬੀ ਜੰਗ ਲੜੀ। ਇਸ ਸਮੇਂ ਦੌਰਾਨ, ਪਹਿਲੇ ਸਿੱਖ ਰੈਜਮੈਂਟ ਨੂੰ ਬੂਮਲਾਖੇਤਰ ਦੇ ਤੋਂਗਪੇਂ ਲਾਇਲਾਕੇ ਵਿਚਆਈਬੀਰਿਜ’ਤੇ ਚੀਨੀ ਫੌਜ ਵਿਰੁੱਧ ਤੈਨਾਤਕੀਤਾ ਗਿਆ। ਹਾਲਾਂਕਿ, ਚੀਨਦੀ ਫੌਜ ਭਾਰਤਦੀ ਫੌਜ ਦੀਗਿਣਤੀ ਤੋਂ ਬਹੁਤਜ਼ਿਆਦਾ ਸੀ, ਪਰ ਇਹ ਤਾਕਤਡੈਲਟਾਕੰਪਨੀ ਦੇ 11 ਵੇਂ ਪਲਟੂਨ ਦੇ ਕਮਾਂਡਰਸੁਬੇਦਾਰ ਜੋਗਿੰਦਰ ਸਿੰਘ ਦੇ ਬੁਲੰਦ ਹੌਂਸਲੇ ਨੂੰ ਪਸਤ ਨ ਕਰ ਸਕੀ। ਚੀਨੀ ਫੌਜ 200-200 ਫੌਜੀਆਂ ਦੀਆਂ ਟੁਕੜੀਆਂ ਵਿਚ ਸਿੱਖ ਸਿਪਾਹੀਆਂ ‘ਤੇ ਹਮਲਾਕਰਦੀ, ਜਿਹਦੇ ਕਾਰਨ ਕਈ ਭਾਰਤੀਜਵਾਨਸ਼ਹਾਦਤਪਾ ਗਏ। ਸਿੱਖ ਫੌਜੀਆਂ ਦਾਅਸਲਾਵੀਖਤਮਹੋਣਦੀਕਗਾਰ’ਤੇ ਸੀ। ਇਥੇ ਹੀ ਬਸਨਹੀਂ ਸੂਬੇਦਰ ਜੋਗਿੰਦਰ ਸਿੰਘ ਨੂੰ ਖੁਦਪੱਟਵਿਚ ਗੋਲੀ ਲੱਗੀ, ਪਰ ਉਹ ਆਪਣੇ ਸਾਥੀਆਂ ਸਮੇਤਮੈਦਾਨਵਿਚਡਟੇ ਰਹੇ ਅਤੇ ਆਪਣੇ ਸਾਥੀਆਂ ਦਾਮਨੋਬਲਵੀਨਹੀਂ ਢੈਣਦਿੱਤਾ। ਇਹ ਅਸਲਕਹਾਣੀਸਿਰਫਪ੍ਰੇਰਨਾਦਾਇਕ ਹੀ ਨਹੀਂ ਬਲਕਿ ਇਹ ਵੀਦਰਸਾਉਂਦੀ ਹੈ ਕਿ ਉਹ ਮਾਤਭੂਮੀ ਨੂੰ ਕਿੰਨਾ ਚਾਹੁੰਦੇ ਸੀ। ਇਹ ਫਿਲਮਪਹਿਲੀਫਿਲਮ ਹੈ ਜੋ ਕਿਸੇ ਪਰਮਵੀਰਚੱਕਰਜੇਤੂ ਦੇ ਜੀਵਨ’ਤੇ ਬਣੀ ਹੈ। ਇਸ ਫਿਲਮ ਦੇ ਨਿਰਮਾਤਾਸੇਵਨਕਲਰਸਮੋਸ਼ਨਪਿਕਚਰਸ ਨੇ ਇਸ ਫਿਲਮਦੀਸ਼ੂਟਿੰਗ ਕਾਰਗਿਲ-ਦਰਾਸ, ਰਾਜਸਥਾਨਅਤੇ ਅਸਾਮਦੀਆਂ ਬੇਹੱਦਕਠਿਨਪ੍ਰਸਥਿਤੀਆਂ ਵਿਚਕੀਤੀ।ਫਿਲਮਦਾ ਮੁੱਖ ਭਾਗ 14000 ਫੁੱਟ ਦੀ ਉਚਾਈ ਤੇ ਫਿਲਮਾਇਆ ਗਿਆ, ਜਿਥੇ ਕਾਸਟਅਤੇ ਕ੍ਰੂ ਨੂੰ ਖਾਸ ਮਸ਼ੱਕਤਕਰਨੀਪਈ।
ਹਾਲ ਹੀ ਵਿਚਨਿਰਮਾਤਾ ਨੇ ਕੁਲਵਿੰਦਰਬਿੱਲਾਦੀਪਹਿਲੀਲੁਕਜਾਰੀਕੀਤੀ। ਗੀਤਕਾਰੀਵਿੱਚਖਿਆਤੀਪ੍ਰਾਪਤਕਰਣ ਤੋਂ ਬਾਅਦਓਹਹੁਣਤਿਆਰਹਨਅਦਾਕਾਰੀ ਦੇ ਖੇਤਰਵਿੱਚਲੋਹਾਮਨਾਉਣਲਈ, ਉਹ ਇਹ ਫਿਲਮਵਿਚ’ਸਿਪਾਹੀਅਜੈਬ ਸਿੰਘ’ ਦਾਕਿਰਦਾਰਨਿਭਾਉਣ ਜਾ ਰਹੇ ਹਨ।ਜਦੋਂ ਉਨਾਂ ਨੂੰ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ”ਸੂਬੇਦਾਰ ਜੋਗਿੰਦਰ ਸਿੰਘ ਇਕ ਬੇਹੱਦ ਖਾਸ ਫਿਲਮ ਹੈ। ਮੈਂ ਸ਼ੁਕਰਗੁਜ਼ਾਰ ਹਾਂ ਸੁਮੀਤ ਸਿੰਘ ਜੀ ਦਾਜਿਨਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ।ਮੈਨੂੰ ਅਜੇ ਵੀਯਕੀਨਨਹੀ ਹੋ ਰਿਹਾ ਕਿ ਮੈਂ ਇਨੀਵੱਡੀਫਿਲਮਦਾ ਹਿੱਸਾ ਸੀ ! ਇਹ ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Check Also

ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …