10.2 C
Toronto
Wednesday, October 15, 2025
spot_img
Homeਕੈਨੇਡਾਜੂਨ ਦੇ ਅਖੀਰ ਤੱਕ ਕੈਨੇਡਾ 'ਚ ਪਹੁੰਚ ਜਾਣਗੀਆਂ 44 ਮਿਲੀਅਨ ਵੈਕਸੀਨ ਖੁਰਾਕਾਂ...

ਜੂਨ ਦੇ ਅਖੀਰ ਤੱਕ ਕੈਨੇਡਾ ‘ਚ ਪਹੁੰਚ ਜਾਣਗੀਆਂ 44 ਮਿਲੀਅਨ ਵੈਕਸੀਨ ਖੁਰਾਕਾਂ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਤੱਕ ਕੋਵਿਡ ਵੈਕਸੀਨ ਦੀ ਜਲਦ ਅਤੇ ਆਸਾਨ ਪਹੁੰਚ ਕਰਨ ਲਈ ਲਗਾਤਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਹੁਣ ਤੱਕ ਕਰੀਬ 10.5 ਮਿਲੀਅਨ ਵੈਕਸੀਨ ਡੋਜ਼ਾਂ ਕੈਨੇਡਾ ਪਹੁੰਚ ਚੁੱਕੀਆਂ ਹਨ ਅਤੇ ਅਗਲੇ 2 ਹਫਤਿਆਂ ਦੇ ਸਮੇਂ ਦੌਰਾਨ 3.2 ਮਿਲੀਅਨ ਹੋਰ ਡੋਜ਼ਾਂ ਪਹੁੰਚਣੀਆਂ ਹਨ। ਉਹਨਾਂ ਨੇ ਦੱਸਿਆ ਕਿ ਅਪ੍ਰੈਲ ਦੇ ਅੰਤ ਤੱਕ ਫਾਈਜ਼ਰ, ਮੌਡਰਨਾ ਅਤੇ ਐਸਟਾਜ਼ੈਨੇਕਾ ਦੀਆਂ ਕੁੱਲ 6.5 ਮਿਲੀਅਨ ਡੋਜ਼ਾਂ ਕੈਨੇਡਾ ਪਹੁੰਚਣਗੀਆਂ। ਜੂਨ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀਆਂ 44 ਮਿਲੀਅਨ ਖੁਰਾਕਾਂ ਕੈਨੇਡਾ ਪਹੁੰਚਣ ਦੀ ਉਮੀਦ ਹੈ। ਸੋਨੀਆ ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਨੇ ਕੈਨੇਡੀਅਨਾਂ ਦੀ ਵਿੱਤੀ ਸਹਾਇਤਾ ਦੇ ਨਾਲ-ਨਾਲ ਉਹਨਾਂ ਦੀ ਸਿਹਤਯਾਬੀ ਲਈ ਲੋੜੀਂਦੇ ਕਦਮ ਚੁੱਕੇ ਹਨ। ਸੋਨੀਆ ਸਿੱਧੂ ਨੇ ਕਿਹਾ ਕਿ ਉਹ ਵਿਅਕਤੀ ਜੋ ਵੈਕਸੀਨ ਲਗਵਾਉਣ ਦੇ ਇੱਛੁਕ ਹਨ, ਉਹਨਾਂ ਤੱਕ ਸਤੰਬਰ ਮਹੀਨੇ ਤੱਕ ਇਸਦੀ ਪਹੁੰਚ ਕਰਨ ਦੀ ਕੈਨੇਡਾ ਸਰਕਾਰ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਉਹਨਾਂ ਨੇ ਬਰੈਂਪਟਨ ਸਾਊਥ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਵੈਕਸੀਨ ਲਗਵਾਉਣ ਲਈ ਜ਼ਰੂਰ ਰਜਿਸਟਰ ਕਰਨ ਅਤੇ ਇਸ ਲਈ ਉਹ http://Ontario.ca/bookvaccine ‘ਤੇ ਸੰਪਰਕ ਕਰ ਸਕਦੇ ਹਨ।

RELATED ARTICLES

ਗ਼ਜ਼ਲ

POPULAR POSTS