Breaking News
Home / ਪੰਜਾਬ / ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਬਣਾਈਆਂ ਝੌਂਪੜੀਆਂ

ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਬਣਾਈਆਂ ਝੌਂਪੜੀਆਂ

ਗਰਮੀ ਤੋਂ ਮਿਲੇਗੀ ਰਾਹਤ ਤੇ ਸਮਾਨ ਦੀ ਰਹੇਗਾ ਸੁਰੱਖਿਅਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵੱਲੋਂ ਹੁਣ ਟਰੈਕਟਰ ਟਰਾਲੀਆਂ ਨੂੰ ਖੇਤੀ ਸਬੰਧੀ ਕੰਮਾਂ ਲਈ ਪੰਜਾਬ ਤੇ ਹਰਿਆਣਾ ਲਿਜਾਣ ਮਗਰੋਂ ਬਾਂਸ ਦੇ ਡੰਡਿਆਂ ਨਾਲ ਝੌਪੜੀਆਂ ਬਣਾਈਆਂ ਜਾ ਰਹੀਆਂ ਹਨ। ਅਜਿਹੀਆਂ ਝੌਪੜੀਆਂ ਖਿੱਚ ਦਾ ਕੇਂਦਰ ਬਣਨ ਲੱਗੀਆਂ ਹਨ ਕਿਉਂਕਿ ਇਨ੍ਹਾਂ ਨੂੰ ਵੀ ਕਿਸਾਨਾਂ ਨੇ ਚੰਗੀ ਤਰ੍ਹਾਂ ਸਜਾ ਲਿਆ ਹੈ। ਗਰਮੀ ਤੋਂ ਰਾਹਤ ਪਾਉਣ ਲਈ ਵੀ ਕਿਸਾਨਾਂ ਨੇ ਇਹ ਬਾਂਸ ਵਾਲੀਆਂ ਝੁੱਗੀਆਂ ਬਣਾਈਆਂ ਹਨ ਜੋ ਹਵਾਦਾਰ ਹਨ।
ਕੂਲਰ ਲਾਉਣ ਲਈ ਬਾਰੀਆਂ ਵੀ ਬਣਾ ਦਿੱਤੀਆਂ ਹਨ। ਕਿਸਾਨਾਂ ਨੂੰ ਮੱਛਰਾਂ ਤੋਂ ਵੀ ਛੁਟਕਾਰਾ ਮਿਲੇਗਾ ਤੇ ਉਨ੍ਹਾਂ ਦਾ ਸਾਮਾਨ ਵੀ ਸੁਰੱਖਿਅਤ ਰਹੇਗਾ। ਟਰਾਲੀਆਂ ਉਪਰ ਰੱਖਿਆ ਸਾਮਾਨ ਕਈ ਵਾਰ ਮੋਰਚੇ ਦੌਰਾਨ ਚੋਰੀ ਹੋ ਚੁੱਕਾ ਹੈ, ਖ਼ਾਸ ਕਰਕੇ ਮੋਬਾਈਲ ਚੋਰੀ ਹੋਏ ਤੇ ਗੈਸ ਸਿਲੰਡਰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਵੀ ਕਿਸਾਨਾਂ ਨੇ ਨਾਕਾਮ ਕੀਤੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਬਾਂਸਾਂ ਨਾਲ ਬਣਾਈਆਂ ਝੌਂਪੜੀਆਂ ਵਿੱਚ ਪਿਆ ਸਾਮਾਨ ਵੀ ਸੁਰੱਖਿਅਤ ਰਹੇਗਾ। ਟਰਾਲੀਆਂ ਉਪਰ ਪਾਈਆਂ ਤਰਪਾਲਾਂ ਗਰਮੀ ਵਿੱਚ ਤਪਣ ਲੱਗੀਆਂ ਹਨ ਤੇ ਟਰਾਲੀਆਂ ਦਾ ਲੋਹਾ ਵੀ ਧੁੱਪ ਵਿੱਚ ਗਰਮ ਹੋਣ ਲੱਗਦਾ ਹੈ ਜਿਸ ਕਰਕੇ ਮੋਰਚਿਆਂ ‘ਤੇ ਇਸ ਕਿਸਮ ਦੀਆਂ ਝੁੱਗੀਆਂ ਬਣਨ ਲੱਗੀਆਂ ਹਨ। ਕਈਆਂ ਨੇ ਲੋਹੇ ਦੇ ਪਾਈਪਾਂ ਨਾਲ ਢਾਂਚੇ ਤਿਆਰ ਕਰ ਕੇ ਉਪਰ ਪਲਾਈ ਨਾਲ ਵੀ ਆਰਜ਼ੀ ਟਿਕਾਣੇ ਬਣਾ ਲਏ ਹਨ ਕਿਉਂਕਿ ਕਿਸਾਨਾਂ ਨੂੰ ਜਾਪਦਾ ਹੈ ਕਿ ਇਹ ਅੰਦੋਲਨ ਲੰਬਾ ਚੱਲੇਗਾ। ਇਹ ਝੁੱਗੀਆਂ 25 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਕੀਮਤ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …