ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਹਰਿਆਣਾ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੀ ਬਰਸੀ ਮੌਕੇ ਇਨੈਲੋ ਦੇ ਕੁੰਡਲੀ ਨੇੜੇ ਦਫ਼ਤਰ ਵਿੱਚ ਜਨ ਨਾਇਕ ਦੇਵੀ ਲਾਲ ਕਿਸਾਨ ਹਸਪਤਾਲ ਬਣਾਇਆ ਗਿਆ ਹੈ ਜਿੱਥੇ 24 ਘੰਟੇ ਕਿਸਾਨਾਂ ਦਾ ਇਲਾਜ ਕੀਤਾ ਜਾਵੇਗਾ। ਜਨ ਨਾਇਕ ਦੇਵੀ ਲਾਲ ਕਿਸਾਨ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ਇਨੈਲੋ ਦੇ ਕਈ ਅਹਿਮ ਆਗੂ ਪੁੱਜੇ ਤੇ ਕਿਸਾਨਾਂ ਲਈ ਸਿਹਤ ਸਹੂਲਤ ਸ਼ੁਰੂ ਕੀਤੀ। ਪਹਿਲਾਂ ਇੱਥੇ ਕਈ ਦਿਨ ਤੱਕ ਖ਼ੂਨਦਾਨ ਕੈਂਪ ਲਾਇਆ ਗਿਆ ਸੀ।