ਭਗਵੰਤ ਮਾਨ ਨੇ ਕਿਹਾ – ਖੇਤੀ ਕਾਨੂੰਨ ਆਮ ਲੋਕਾਂ ਦੇ ਵੀ ਹਨ ਖਿਲਾਫ
ਸੰਗਰੂਰ/ਬਿਊਰੋ ਨਿਊਜ਼
ਖੇਤੀ ਸੁਧਾਰ ਕਾਨੂੰਨਾਂ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਵਿਚ ਤਿੰਨ ਰੈਲੀਆਂ ਕਰੇਗੀ। ਸਭ ਤੋਂ ਪਹਿਲੀ ਰੈਲੀ 4 ਦਸੰਬਰ ਨੂੰ ਮੌੜ ਮੰਡੀ ਵਿਚ ਹੋਵੇਗੀ। ਇਸੇ ਤਰ੍ਹਾਂ ਦੂਜੀ ਰੈਲੀ 13 ਦਸੰਬਰ ਨੂੰ ਪੱਟੀ ਅਤੇ 20 ਦਸੰਬਰ ਨੂੰ ਤੀਜੀ ਰੈਲੀ ਬਾਘਾਪੁਰਾਣਾ ਵਿਚ ਹੋਵੇਗੀ। ਇਹ ਪ੍ਰਗਟਾਵਾ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ ਹੈ। ਸੰਗਰੂਰ ਵਿਚ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਕਿਸਾਨੀ ਵਿਰੋਧੀ ਹੀ ਨਹੀਂ, ਬਲਕਿ ਲੋਕ ਵਿਰੋਧੀ ਵੀ ਹਨ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਹ ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਜਾਂ ਮਜ਼ਦੂਰਾਂ ਲਈ ਹੀ ਨਹੀਂ, ਬਲਕਿ ਵਪਾਰੀਆਂ ਸਮੇਤ ਆਮ ਲੋਕਾਂ ਦੇ ਵੀ ਖ਼ਿਲਾਫ਼ ਹਨ। ਇਸ ਦਾ ਅਸਰ ਕਿਸਾਨਾਂ ਸਮੇਤ ਹਰ ਵਰਗ ‘ਤੇ ਪਵੇਗਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …