27.2 C
Toronto
Friday, June 12, 2026
spot_img
Homeਪੰਜਾਬਪੰਜਾਬ ਦੇ ਨਰਾਜ਼ ਤਿੰਨ ਕਾਂਗਰਸੀ ਵਿਧਾਇਕ ਰਾਹੁਲ ਗਾਂਧੀ ਨੂੰ ਮਿਲੇ

ਪੰਜਾਬ ਦੇ ਨਰਾਜ਼ ਤਿੰਨ ਕਾਂਗਰਸੀ ਵਿਧਾਇਕ ਰਾਹੁਲ ਗਾਂਧੀ ਨੂੰ ਮਿਲੇ

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਉਠਾਏ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਮੰਤਰੀ ਦੀ ਕੁਰਸੀ ਨਾ ਮਿਲਣ ઠਤੋਂ ਨਾਰਾਜ਼ ਪੰਜਾਬ ਦੇ ਤਿੰਨ ઠਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰ ਕੇ ਆਪਣੇ ਦੁੱਖੜੇ ਸੁਣਾਏ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਵਜ਼ਾਰਤ ਵਿਚ ਵਾਧਾ ਕਰਦੇ ਸਮੇਂ ਉਨ੍ਹਾਂ ਦੀ ਸੀਨੀਆਰਤਾ ਨੂੰ ਅਣਗੌਲਿਆ ਕੀਤਾ ਹੈ ਤੇ ਜੂਨੀਅਰ ਵਿਧਾਇਕਾਂ ਨੂੰ ਮੰਤਰੀ ਬਣਾ ਦਿੱਤਾ ਹੈ। ਕਾਂਗਰਸ ਵਿਧਾਇਕਾਂ ਦੀ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਵੀਹ ਮਿੰਟ ਦੇ ਕਰੀਬ ਚਲੀ ਪਰ ਉਨ੍ਹਾਂ ਨੇ ਗੱਲਬਾਤ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਤੇ ਆਪਣੇ ਨਾਲ ਵਿਤਕਰੇ ਬਾਰੇ ਵੀ ਦੱਸਿਆ। ਜਾਣਕਾਰੀ ਅਨੁਸਾਰ ਕਾਂਗਰਸ ਪ੍ਰਧਾਨ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਕੁਝ ਸਮਾਂ ਦੇਣ, ਉਹ ਮਸਲੇ ਹੱਲ ਕਰਨਗੇ। ਉਨ੍ਹਾਂ ਨੇ ਤਿੰਨੇ ਵਿਧਾਇਕਾਂ ਨੂੰ ਦੋ ਮੈਂਬਰੀ ਕਮੇਟੀ ਕੋਲ ਆਪਣਾ ਪੱਖ ਪੇਸ਼ ਕਰਨ ਲਈ ਕਿਹਾ। ਇਨ੍ਹਾਂ ਵਿਧਾਇਕਾਂ ਵਿਚ ਸੀਨੀਅਰ ઠਅਮਰੀਕ ਸਿੰਘ ਢਿੱਲੋਂ, ਕਾਕਾ ਰਣਦੀਪ ਸਿੰਘ ਨਾਭਾ ਅਤੇ ਰਾਕੇਸ਼ ਪਾਂਡੇ ਸ਼ਾਮਲ ਹਨ। ਰਾਹੁਲ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਇਸ ਬਾਰੇ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੂੰ ਪੂਰੀ ਰਿਪੋਰਟ ਦੇਣ। ਇਸ ਤੋਂ ਬਾਅਦ ਤਿੰਨੇ ਵਿਧਾਇਕਾਂ ਨੇ ਗਹਿਲੋਤ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵਿਧਾਇਕਾਂ ਨੂੰ ਕੁਝ ਦਸਤਾਵੇਜ਼ੀ ਸਬੂਤ ਦੇਣ ਲਈ ਕਿਹਾ। ਉਂਜ ਗਹਿਲੋਤ ਵੀ ਕਰਨਾਟਕ ਮਾਮਲੇ ਨਾਲ ਜੁੜੇ ਹੋਣ ਕਾਰਨ ਵਿਧਾਇਕਾਂ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਤੇ ਉਨ੍ਹਾਂ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਗੱਲ ਸੁਣਨਗੇ। ਦੋ ਮੈਂਬਰੀ ਕਮੇਟੀ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਵੀ ਸ਼ਾਮਲ ਹਨ ਤੇ ਉਹ ਵੀ ਕਰਨਾਟਕ ਨਾਲ ਸਬੰਧਤ ਹੋਣ ਕਾਰਨ ਮਸਰੂਫ਼ ਸਨ। ਗ਼ੌਰਤਲਬ ਹੈ ਕਿ ઠਇਨ੍ਹਾਂ ਵਿਧਾਇਕਾਂ ਨੇ ਪਹਿਲਾਂ ਰੋਸ ਵਜੋਂ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ।

RELATED ARTICLES
POPULAR POSTS