Breaking News
Home / ਪੰਜਾਬ / ਸਿੱਧੂ ਦੀ ਅਗਵਾਈ ‘ਚ ਕਾਂਗਰਸੀ ਵਰਕਰਾਂ ਵਲੋਂ ਰਾਜ ਭਵਨ ਸਾਹਮਣੇ ਪ੍ਰਦਰਸ਼ਨ

ਸਿੱਧੂ ਦੀ ਅਗਵਾਈ ‘ਚ ਕਾਂਗਰਸੀ ਵਰਕਰਾਂ ਵਲੋਂ ਰਾਜ ਭਵਨ ਸਾਹਮਣੇ ਪ੍ਰਦਰਸ਼ਨ

ਚੰਡੀਗੜ੍ਹ : ਲਖੀਮਪੁਰ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੌਤ ਦੇ ਰੋਸ ‘ਚ ਪੰਜਾਬ ਕਾਂਗਰਸ ਦੇ ਵਰਕਰਾਂ ਨੇ ਨਵਜੋਤ ਸਿੱਧੂ ਦੀ ਅਗਵਾਈ ‘ਚ ਰਾਜ ਭਵਨ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕ ਸੁਖਪਾਲ ਖਹਿਰਾ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਸਮੇਤ ਵਰਕਰ ਵੀ ਸ਼ਾਮਿਲ ਰਹੇ। ਸਿੱਧੂ ਸਮੇਤ ਕਾਂਗਰਸੀ ਵਰਕਰ ਰਾਜ ਭਵਨ ਅੱਗੇ ਬੈਠ ਗਏ ਤੇ ਨਾਅਰੇਬਾਜ਼ੀ ਕੀਤੀ। ਪੁਲਿਸ ਸਿੱਧੂ ਸਮੇਤ ਕਾਂਗਰਸੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਬਾਅਦ ‘ਚ ਇਨ੍ਹਾਂ ਨੂੰ ਛੱਡ ਦਿੱਤਾ।ਮੋਦੀ ਤੇ ਯੋਗੀ ਸਰਕਾਰ ‘ਚ ਅੰਗਰੇਜ਼ਾਂ ਦੀ ਆਤਮਾ : ਚੱਢਾ-ਜਿਸ ਪ੍ਰਕਾਰ ਰਾਜਾ-ਮਹਾਰਾਜਾ ਤੇ ਅੰਗਰੇਜ਼ ਆਮ ਲੋਕਾਂ ਨੂੰ ਹਾਥੀ-ਘੋੜਿਆਂ ਨਾਲ ਕੁਚਲ ਦਿੰਦੇ ਸਨ, ਮੋਦੀ ਤੇ ਯੋਗੀ ਸਰਕਾਰ ‘ਚ ਵੀ ਅੱਤਿਆਚਾਰੀ ਅੰਗਰੇਜ਼ ਸ਼ਾਸ਼ਕਾਂ ਦੀ ਆਤਮ ਦਾਖਲ ਹੋ ਚੁੱਕੀ ਹੈ।
ਹਿੰਸਾ ਫੈਲਾਉੇਣਾ ਸਮੱਸਿਆ ਦਾ ਹੱਲ ਨਹੀਂ : ਕੈਪਟਨ
ਲਖੀਮਪੁਰ ਖੀਰੀ ਕਾਂਡ ਦੀ ਜਾਂਚ ਦੀ ਜ਼ਰੂਰਤ ਹੈ। ਹਿੰਸਾ ਦੇ ਪੀੜਤਾਂ ਲਈ ਹਰ ਹਾਲਤ ਵਿਚ ਨਿਆਂ ਯਕੀਨੀ ਬਣਾਇਆ ਜਾਵੇ। ਕੈਪਟਨ ਅਮਰਿੰਦਰ ਘਟਨਾ ਦੀ ਪੂਰੀ ਜਾਂਚ ਕਰਾਉਣ ‘ਤੇ ਵੀ ਕਾਰਨਾਂ ਦਾ ਪਤਾ ਲੱਗੇਗਾ। ਹਿੰਸਾ ਜਾਂ ਹਿੰਸਾ ਭੜਕਾਉਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ।
ਦੋਸ਼ੀਆਂ ਦੀ ਹੋਵੇ ਗ੍ਰਿਫਤਾਰੀ : ਸੁਖਬੀਰ
ਲਖੀਮਪੁਰ ਦੀ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।

Check Also

ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਵਾਪਸ ਲੈਣ ਦਾ ਫੈਸਲਾ

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਦੀਆਂ ਸਹੂਲਤਾਂ ਵਾਪਸ ਲੈਣ ਦੇ ਵੀ ਹੁਕਮ ਅੰਮਿ੍ਰ੍ਰਤਸਰ/ਬਿਊਰੋ ਨਿਊਜ਼ …