ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਕਾਂਗਰਸ ਦੇ ਰਾਜ ਵਿਚ ਨੌਕਰੀਆਂ ਕਿੱਥੇ
ਪਟਿਆਲਾ/ਬਿਊਰੋ ਨਿਊਜ਼
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ। ਪੁਲਿਸ ਨੇ ਆਂਗਣਵਾੜੀ ਮੁਲਾਜ਼ਮਾਂ ‘ਤੇ ਪਾਣੀ ਦੀਆਂ ਬੁਛਾੜਾਂ ਛੱਡ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਆਂਗਣਵਾੜੀ ਵਰਕਰਾਂ ਦੀ ਖਿੱਚ ਧੂਹ ਵੀ ਕੀਤੀ ਗਈ। ਬੇਸ਼ੱਕ ਕੈਪਟਨ ਸਰਕਾਰ ਸਭ ਨੂੰ ਪੱਕਾ ਰੁਜ਼ਗਾਰ ਤੇ ਘਰ-ਘਰ ਨੌਕਰੀ ਵਰਗੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਤਾਜਾ ਘਟਨਾ ਤੋਂ ਕੈਪਟਨ ਸਰਕਾਰ ਦਾ ਰੁਖ ਅਕਾਲੀ ਦਲ-ਭਾਜਪਾ ਸਰਕਾਰ ਵਾਲਾ ਹੀ ਲੱਗ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਮੁਰਦਿਆਂ ਦੀਆਂ ਕਬਰਾਂ ਖੋਦ ਕੇ ਉਨ੍ਹਾਂ ਦੇ ਮੂੰਹ ਵਿੱਚੋਂ ਸੋਨੇ ਦੇ ਸਿੱਕੇ ਕੱਢਣ ਵਾਲੀ ਹੈ, ਇਸ ਲਈ ਕਾਂਗਰਸ ਦੇ ਰਾਜ ਵਿਚ ਨੌਕਰੀਆਂ ਕਿਥੇ ਹਨ।