4.8 C
Toronto
Friday, November 7, 2025
spot_img
Homeਭਾਰਤਭਾਰਤ ਵੱਲੋਂ 47 ਹੋਰ ਚੀਨੀ ਐਪਸ ਉਤੇ ਪਾਬੰਦੀ

ਭਾਰਤ ਵੱਲੋਂ 47 ਹੋਰ ਚੀਨੀ ਐਪਸ ਉਤੇ ਪਾਬੰਦੀ

Image Courtesy :jagbani(punjabkesar)

ਕੇਂਦਰ ਸਰਕਾਰ ਨੇ 275 ਹੋਰ ਚੀਨੀ ਐਪਸ ਦੀ ਬਣਾਈ ਸੂਚੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਇਕ ਵਾਰ ਫਿਰ ਚੀਨੀ ਤਕਨੀਕੀ ਕੰਪਨੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਨੇ 47 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਅਤੇ ਇਸ ਨੂੰ ਮੋਦੀ ਸਰਕਾਰ ਵੱਲੋਂ ਚੀਨ ਉਤੇ ਦੂਜੀ ਡਿਜੀਟਲ ਸਟਰਾਈਕ ਕਿਹਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 47 ਐਪਸ, ਪਹਿਲਾਂ ਬੈਨ ਕੀਤੇ 59 ਪਾਬੰਦੀਸ਼ੁਦਾ ਐਪਸ ਦੀ ਕਲੋਨਿੰਗ ਕਰ ਰਹੇ ਸਨ। ਟਿਕਟਾਕ ਉਤੇ ਪਾਬੰਦੀ ਦੇ ਬਾਅਦ ਵੀ ਚੀਨੀ ਐਪ ਟਿਕਟਾਕ ਲਾਈਟ ਦੇ ਰੂਪ ਵਿੱਚ ਮੌਜੂਦ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਚੀਨ ਦੇ 59 ਐਪਸ ਉਤੇ ਪਾਬੰਦੀ ਲਗਾਈ ਸੀ ਅਤੇ ਸਰਕਾਰ ਨੇ ਹੁਣ 275 ਹੋਰ ਚੀਨੀ ਐਪ ਦੀ ਸੂਚੀ ਬਣਾਈ ਹੈ। ਜਾਣਕਾਰੀ ਮੁਤਾਬਕ ਕੇਂਦਰੀ ਇਲੈਕਟ੍ਰੋਨਿਕਸ ਤੇ ਇਨਫਰਮੇਸ਼ਨ ਮੰਤਰਾਲੇ ਨੇ ਇਨ੍ਹਾਂ ਐਪਸ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਡਾਟਾ ਚੋਰੀ ਲਈ ਜ਼ਿੰਮੇਵਾਰ ਪਾਇਆ ਹੈ।

RELATED ARTICLES
POPULAR POSTS