ਚੇਨਈ/ਬਿਊਰੋ ਨਿਊਜ਼ : ਦੋ ਦਹਾਕਿਆਂ ਦੀਆਂ ਕਿਆਸ-ਅਰਾਈਆਂ ਨੂੰ ਵਿਰਾਮ ਦਿੰਦਿਆਂ ਸੁਪਰਸਟਾਰ ਰਜਨੀਕਾਂਤ ਨੇ ਸਿਆਸਤ ਵਿਚ ਆਉਣ ਦਾ ਐਲਾਨ ਕਰ ਦਿੱਤਾ। ਉਂਜ ਉਨ੍ਹਾਂ ਅਜੇ ਪਾਰਟੀ ਨਹੀਂ ਬਣਾਈ ਹੈ ਪਰ ਤਾਮਿਲਨਾਡੂ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਸਾਰੀਆਂ 234 ਸੀਟਾਂ ‘ਤੇ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕਰ ਲਿਆ ਹੈ। ਪ੍ਰਸ਼ੰਸਕਾਂ ਦੀ ਹਾਜ਼ਰੀ ਵਿਚ ਸਿਆਸਤ ‘ਚ ਇਮਾਨਦਾਰੀ ਅਤੇ ਚੰਗੇ ਰਾਜ ਪ੍ਰਬੰਧ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਾ ਕੁਝ ਬਦਲਣ ਅਤੇ ਜਾਤ ਜਾਂ ਧਰਮ ਰਹਿਤ ‘ਰੂਹਾਨੀ ਸਿਆਸਤ’ ਦੀ ਲੋੜ ਹੈ। ‘ਇਹੋ ਮੇਰਾ ਸਿਧਾਂਤ ਅਤੇ ਇੱਛਾ ਹੈ।’ ਲੋਕਾਂ ਤੋਂ ਹਮਾਇਤ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਕੱਲਿਆਂ ਕੁਝ ਵੀ ਸੰਭਵ ਨਹੀਂ ਹੈ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …