Breaking News
Home / ਪੰਜਾਬ / ਜਲੰਧਰ ‘ਚ ਪਤੀ ਪਤਨੀ ਨੇ ਕੀਤੀ ਖੁਦਕੁਸ਼ੀ

ਜਲੰਧਰ ‘ਚ ਪਤੀ ਪਤਨੀ ਨੇ ਕੀਤੀ ਖੁਦਕੁਸ਼ੀ

ਕਾਂਗਰਸੀ ਆਗੂ ਸ਼ੱਕ ਦੇ ਘੇਰੇ ‘ਚ

ਜਲੰਧਰ/ਬਿਊਰੋ ਨਿਊਜ਼
ਜਲੰਧਰ ਤੋਂ ਇੱਕ ਦਿਲ ਨੂੰ ਦਹਿਲਾਉਣ ਵਾਲੀ ਖਬਰ ਮਿਲੀ ਹੈ। ਇੱਥੇ ਏਪੀਜੇ ਕਾਲਜ ਦੀ ਸਾਬਕਾ ਲੈਕਚਰਾਰ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੀ ਲੈਕਚਰਾਰ ਦੇ ਪਤੀ ਨੇ ਵੀ ਟ੍ਰੇਨ ਦੇ ਅੱਗੇ ਛਾਲ ਮਾਰ ਕਿ ਆਪਣੀ ਜਾਨ ਦੇ ਦਿੱਤੀ। ਮ੍ਰਿਤਕਾਂ ਦੀ ਪਛਾਣ 35 ਸਾਲਾ ਅਸ਼ੀਮਾ ਰਾਣਾ ਅਤੇ 38 ਸਾਲਾ ਵਿਕਾਸ ਵਜੋਂ ਹੋਈ ਹੈ ਜੋ ਫਰੈਂਡਜ਼ ਕਲੋਨੀ ਦੇ ਵਸਨੀਕ ਸਨ। ਅਸ਼ੀਮਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਾਲੇ ਉਸਦਾ ਸਸਕਾਰ ਵੀ ਨਹੀਂ ਕੀਤੀ ਸੀ ਕਿ ਉਸਦੇ ਪਤੀ ਨੇ ਵੀ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਅਤੇ ਉਸਦੀ ਮੌਤ ਹੋ ਗਈ।ਫਿਲਹਾਲ ਖ਼ੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਮਾਮਲੇ ਵਿੱਚ ਇੱਕ ਕਾਂਗਰਸੀ ਆਗੂ ਦੀ ਸ਼ੱਕੀ ਭੂਮਿਕਾ ਸਾਹਮਣੇ ਆ ਰਹੀ ਹੈ। ਪਤਾ ਲੱਗਾ ਹੈ ਕਿ ਇੱਕ ਨੌਜਵਾਨ ਕਾਂਗਰਸੀ ਆਗੂ ਅਸ਼ੀਮਾ ਦੇ ਘਰ ਤੋਂ ਥੋੜੀ ਦੂਰੀ ‘ਤੇ ਰਹਿੰਦਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਨੇਤਾ ਕੁਝ ਮਹੀਨਿਆਂ ਤੋਂ ਅਸ਼ੀਮਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ।

Check Also

ਪੰਜਾਬ ਦੇ 114 ਸਾਲਾਂ ਦੇ ਐਥਲੀਟ ਫੌਜਾ ਸਿੰਘ ਦਾ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਐਮ ਭਗਵੰਤ ਮਾਨ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਦੁੱਖ …