
ਤਿੰਨ ਵਿਅਕਤੀਆਂ ਦੀ ਹੋਈ ਮੌਤ
ਡੇਰਾਬੱਸੀ/ਬਿਊਰੋ ਨਿਊਜ਼
ਡੇਰਾਬੱਸੀ ਦੇ ਮੀਰਾਮੱਲੀ ਮੁਹੱਲੇ ਵਿਚ ਅੱਜ ਸਵੇਰੇ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਅਚਾਨਕ ਡਿੱਗ ਗਈ, ਜਿਸ ਹੇਠ ਦੱਬ ਕੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਮਾਰਤ ਦੇ ਮਾਲਕ ਸਣੇ ਦੋ ਜਣੇ ਜ਼ਖ਼ਮੀ ਵੀ ਹੋ ਗਏ। ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਰਾਹਤ ਕੰਮਾਂ ਵਿਚ ਜੁਟੀਆਂ ਰਹੀਆਂ। ਜ਼ਿਕਰਯੋਗ ਹੈ ਕਿ ਮੀਰਾਮੱਲੀ ਮੁਹੱਲੇ ਵਿਚ ਦੋ ਭਰਾਵਾਂ ਵਲੋਂ ਆਪਣੇ ਪੁਰਾਣੇ ਘਰ ਢਾਹ ਕੇ ਉਥੇ 10-10 ਦੁਕਾਨਾਂ ਬਣਾਈਆਂ ਜਾ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਕ ਪਾਸੇ ਦੀਆਂ ਦੁਕਾਨਾਂ ਬਣ ਗਈਆਂ ਸਨ ਪਰ ਦੂਜੇ ਪਾਸੇ ਦਾ ਅੱਜ ਲੈਂਟਰ ਖੋਲ੍ਹਣਾ ਸੀ, ਜਿਸ ਦੌਰਾਨ ਲੈਂਟਰ ਅਚਾਨਕ ਡਿੱਗ ਗਿਆ ਅਤੇ ਇਮਾਰਤ ਦੇ ਹੇਠਾਂ ਕੰਮ ਕਰਦੇ ਮਜ਼ਦੂਰ ਦੱਬ ਗਏ। ਪ੍ਰਸ਼ਾਸ਼ਨ ਵੱਲੋਂ ਐੱਨਡੀਆਰਐਫ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ।