15.9 C
Toronto
Tuesday, September 22, 2026
spot_img
Homeਪੰਜਾਬਇਤਰਾਜ਼ਯੋਗ ਵੀਡੀਓ ਵਿਚਲੇ ਮੰਤਰੀ ਦਾ ਨਾਂ ਜਨਤਕ ਕਰਨ ਮੁੱਖ ਮੰਤਰੀ: ਰਾਜਾ ਵੜਿੰਗ

ਇਤਰਾਜ਼ਯੋਗ ਵੀਡੀਓ ਵਿਚਲੇ ਮੰਤਰੀ ਦਾ ਨਾਂ ਜਨਤਕ ਕਰਨ ਮੁੱਖ ਮੰਤਰੀ: ਰਾਜਾ ਵੜਿੰਗ

ਇਤਰਾਜ਼ਯੋਗ ਵੀਡੀਓ ਵਿਚਲੇ ਮੰਤਰੀ ਦਾ ਨਾਂ ਜਨਤਕ ਕਰਨ ਮੁੱਖ ਮੰਤਰੀ: ਰਾਜਾ ਵੜਿੰਗਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜੀ ਸੀਡੀ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ, ਉਸ ਵਿਚਲੇ ਮੰਤਰੀ ਦਾ ਨਾਂ ਜਨਤਕ ਕੀਤਾ ਜਾਵੇ। ਉਨ੍ਹਾਂ ਜਲੰਧਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਦੇ ਨਾਂ ਜਨਤਕ ਕਰਨ ਦੀ ਮੰਗ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਜ਼ਿਮਨੀ ਚੋਣ ਦੇ ਇੰਚਾਰਜ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਵੀ ਹਾਜ਼ਰ ਸਨ।

 

RELATED ARTICLES
POPULAR POSTS